Mukhtiar Singh Jafar
ਮੁਖਤਿਆਰ ਸਿੰਘ ਜ਼ਫ਼ਰ

ਪਿੰਡ ਮੱਲੋ ਕੇ ( ਨੇੜੇ ਜ਼ੀਰਾ) ਜ਼ਿਲ੍ਹਾ ਫੀਰੋਜ਼ਪੁਰ ਚ ਵੱਸਦਾ ਕਵੀ ਤੇ ਕਵੀਸ਼ਰ ਹੈ ਮੁਖਤਿਆਰ ਸਿੰਘ ਜ਼ਫ਼ਰ । 15 ਅਗਸਤ 1947 ਨੂੰ ਜਨਮਿਆ ਨਾਨਕੇ ਪਿੰਡ ਨਾਥੇ ਵਾਲਾ ਤਹਿਸੀਲ ਬਾਘਾ ਪੁਰਾਣਾ(ਮੋਗਾ) ਵਿੱਚ ਪਿਤਾ ਜੀ ਸ. ਮੇਲਾ ਸਿੰਘ ਗਿੱਲ ਦੇ ਘਰ ਮਾਤਾ ਜੀ ਮਹਿੰਦਰ ਕੌਰ ਦੀ ਕੁਖੋਂ। ਸ਼ਾਇਰੀ ਚ ਉਸਤਾਦ ਸ਼੍ਰੋਮਣੀ ਕਵੀਸ਼ਰ ਸ: ਕਰਨੈਲ ਸਿੰਘ ਪਾਰਸ ਰਾਮੂੰਵਾਲੀਆ ਤੇ ਸ. ਰਣਜੀਤ ਸਿੰਘ ਸਿੱਧਵਾਂ ਸਨ ।

ਪ੍ਰਕਾਸ਼ਤ ਪੁਸਤਕਾਂ ਹਨ : ਸ਼ਹੀਦ ਭਗਤ ਸਿੰਘ,ਗਦਰੀ ਬਾਬਾ ਗਾਂਧਾ ਸਿੰਘ ਕੱਚਰਭੰਨ ,ਗਾਡੀਰਾਹ(ਚਿੱਤੂ ਤੇ ਮਿੱਤੂ ਲੋਕ ਗਾਥਾ)ਦੋ ਉਜਾੜੇ (1947 ਤੇ 1984), ਗਰੀਬ ਨਿਵਾਜ਼ ਗੁਰੂ ਗੋਬਿੰਦ ਸਿੰਘ,ਆਜ਼ਾਦੀ ਦੇ ਪਰਵਾਨੇ ਤੇ ਬੋਲ ਖੇਤਾਂ ਦੇ(ਪੰਜਾਬ ਸੰਗੀਤ ਨਾਟਕ ਅਕਾਡਮੀ ਵੱਲੋਂ ਪ੍ਰਕਾਸ਼ਿਤ) ਅਪ੍ਰਕਾਸ਼ਿਤ ਛਪਣ ਯੋਗ ਖਰੜੇ ਹਨ ; ਸੱਚ ਦਾ ਸੂਰਜ : ਗੁਰੂ ਨਾਨਕ, ਮਨੁੱਖਤਾ ਦੇ ਰਹਿਬਰ (ਗੁਰੂ ਅੰਗਦ ਦੇਵ ਜੀ ਤੋਂ ਗੁਰੂ ਤੇਗ ਬਹਾਦਰ ਸਾਹਿਬ ਤੀਕ) ਕਾਫ਼ਲਾ ਮੁਰੀਦਾਂ ਦਾ (ਭਾਈ ਤਾਰੂ ਸਿੰਘ, ਬਾਬਾ ਬੰਦਾ ਸਿੰਘ ਬਹਾਦਰ,ਮੀਰ ਮੰਨੂੰ ਦੀ ਜੇਲ੍ਹ)ਮਹਾਨ ਸੋਚ( ਭਗਤ ਕਬੀਰ, ਰਵੀਦਾਸ ਤੇ ਨਾਮਦੇਵ ਜੀ) ਜ਼ਿੰਦਗੀ ਦੇ ਗੀਤ ( ਚੋਣਵੀਂ ਕਵਿਤਾ) ਪੂਰਨ ਭਗਤ,ਕੌਲਾਂ ਭਗਤਣੀ,ਬਾਬਾ ਆਦਮ ਜੀ,ਦੋਖੀ ਸੰਤਾਂ ਦੇ ਹਨ। ਰੀਕਾਰਡਡ ਰਚਨਾਵਾਂ ਹਨ; ਰੂਹ ਪੰਜਾਬ ਦੀ (ਕਵੀਸ਼ਰੀ) ਕਲਿਆਣਾਂ ਦੇ ਯੋਧੇ (ਕਵੀਸ਼ਰੀ) ਮਰਦ ਕਾ ਚੇਲਾ : ਬਾਬਾ ਬੰਦਾ ਸਿੰਘ ਬਹਾਦਰ(ਕਵੀਸ਼ਰੀ) ਢਾਡੀ ਰਾਗ ਵਿੱਚ ਸਿੱਖੀ ਸਿਦਕ ਦਾ ਡੇਰਾ,ਗਦਰੀ ਬਾਬੇ (ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵੱਲੋਂ ਪੇਸ਼) ਧਰਮੀ ਮਾਂ ਪਾਪੀ ਪੁੱਤ ਤੋਂ ਇਲਾਵਾ ਜਲੰਧਰ ਦੂਰਦਰਸ਼ਨ ਤੇ ਆਕਾਸ਼ਵਾਣੀ ਜਲੰਧਰ ਤੋਂ ਅਨੇਕਾਂ ਯਾਦਗਾਰੀ ਪੇਸ਼ਕਾਰੀਆਂ ਕੀਤੀਆਂ ਹਨ।

ਮੁਖਤਿਆਰ ਸਿੰਘ ਜ਼ਫ਼ਰ ਪੰਜਾਬੀ ਕਵਿਤਾਵਾਂ