Naib Singh Gill ਨਾਇਬ ਸਿੰਘ ਗਿੱਲ

ਨਾਇਬ ਸਿੰਘ ਗਿੱਲ ਪੰਜਾਬੀ ਭਾਸ਼ਾ, ਮਾਂ-ਬੋਲੀ, ਸਾਹਿਤ ਅਤੇ ਸਭਿਆਚਾਰ ਦੇ ਪ੍ਰਤਿਬੱਧ ਸੇਵਕ ਸਨ। ਉਹ ਇੱਕ ਅਨੁਸ਼ਾਸਿਤ ਜੀਵਨ ਵਾਲੇ ਵਿਅਕਤੀ, ਸੰਵੇਦਨਸ਼ੀਲ ਲੇਖਕ ਅਤੇ ਸਰਗਰਮ ਸਾਹਿਤਕ ਕਾਮਰੇਡ ਵਜੋਂ ਜਾਣੇ ਜਾਂਦੇ ਰਹੇ। ਸਮੁੰਦਰੀ ਫੌਜ ਅਤੇ ਬੈਂਕ ਸੇਵਾ ਵਿੱਚ ਸਨਮਾਨਜਨਕ ਸੇਵਾਵਾਂ ਨਿਭਾਉਣ ਉਪਰੰਤ, ਉਨ੍ਹਾਂ ਨੇ ਆਪਣਾ ਪੂਰਾ ਸਮਾਂ ਪੰਜਾਬੀ ਸਾਹਿਤ ਦੀ ਉਸਾਰੂ ਲੇਖਣ ਪ੍ਰਕਿਰਿਆ ਅਤੇ ਸਭਿਆਚਾਰਕ ਸਰਗਰਮੀਆਂ ਲਈ ਸਮਰਪਿਤ ਕਰ ਦਿੱਤਾ।
ਹਰਿਆਣਾ ਵਰਗੇ ਗੈਰ-ਪੰਜਾਬੀ ਸੂਬੇ ਵਿੱਚ ਰਹਿੰਦਿਆਂ ਉਨ੍ਹਾਂ ਨੇ ਮਾਂ-ਬੋਲੀ ਪੰਜਾਬੀ ਦੇ ਪ੍ਰਚਾਰ-ਪਸਾਰ ਲਈ ਲਗਾਤਾਰ ਕੰਮ ਕੀਤਾ। ਉਹ ਪੰਜਾਬੀ ਸਾਹਿਤ ਸਭਾ (ਰਜਿ.) ਕਾਲਾਂਵਾਲੀ ਨਾਲ ਜੁੜ ਕੇ ਇੱਕ ਜ਼ਿੰਮੇਵਾਰ ਪ੍ਰਬੰਧਕ ਅਤੇ ਮਾਰਗਦਰਸ਼ਕ ਵਜੋਂ ਸਰਗਰਮ ਰਹੇ। ਉਨ੍ਹਾਂ ਦੀ ਲੇਖਣੀ ਵਿੱਚ ਲੋਕਪੱਖੀ ਸੋਚ, ਸਮਾਜਿਕ ਚਿੰਤਾ, ਸਭਿਆਚਾਰਕ ਚੇਤਨਾ ਅਤੇ ਜੀਵਨ ਦੇ ਅਨੁਭਵ ਸਪਸ਼ਟ ਰੂਪ ਵਿੱਚ ਪ੍ਰਗਟ ਹੁੰਦੇ ਹਨ। - ਮੁਲਖ ਸਿੰਘ