Om Parkash Sharma ਓਮ ਪ੍ਰਕਾਸ਼ ਸ਼ਰਮਾ

ਓਮ ਪ੍ਰਕਾਸ਼ ਸ਼ਰਮਾ (1948-1977) ਜੁਝਾਰਵਾਦੀ ਕਾਵਿ-ਪ੍ਰਵਿਰਤੀ ਦੇ ਅਣਗੌਲੇ ਕਵੀ ਸਨ । ਉਨ੍ਹਾਂ ਦਾ ਜਨਮ ਪਿੰਡ ਕੁੱਸਾ (ਫਰੀਦਕੋਟ) ਵਿਖੇ ਹੋਇਆ । ਉਨ੍ਹਾਂ ਘਰ ਦੀ ਆਰਥਕ ਹਾਲਤ ਬਹੁਤ ਪਤਲੀ ਸੀ । ਗੁਰੂ ਨਾਨਕ ਖਾਲਸਾ ਹਾਈ ਸਕੂਲ, ਤਖਤੂ ਪੁਰਾ (ਫਰੀਦਕੋਟ) ਤੋਂ ਮੈਟ੍ਰਿਕ ਪਾਸ ਕਰਨ ਤੋਂ ਮਗਰੋਂ ਉਚੇਰੀ ਪੜਾਈ (ਬੀ.ਐਸ.ਸੀ.,ਬੀ ਐੱਡ.) ਲਈ ਉਨ੍ਹਾਂ ਨੂੰ ਵੱਖ ਵੱਖ ਛੇ ਕਾਲਜਾਂ ਵਿੱਚ ਜਾਣਾ ਪਿਆ । ਉਹ ਸਿਰਫ਼ 29 ਸਾਲ ਜ਼ਿੰਦਗੀ ਹੀ ਜੀਅ ਸਕੇ । ਇੱਕ ਨਾਮੁਰਾਦ ਬਿਮਾਰੀ ਨਾਲ ਉਨ੍ਹਾਂ ਦਾ ਦੇਹਾਂਤ ਹੋ ਗਿਆ। ਪਰ ਇਸ ਛੋਟੀ ਜਿਹੀ ਜ਼ਿੰਦਗੀ ਵਿੱਚ ਵਿੱਚ ਉਨ੍ਹਾਂ ਨੇ ਦੋ ਕਾਵਿ ਸੰਗ੍ਰਹਿ ਲਿਖੇ। ਉਹ ਨਕਸਲਬਾੜੀ ਲਹਿਰ ਦੇ ਕਾਰਕੁਨ ਵੀ ਸਨ । ਉਹ ਦੋ ਸਾਲ ਗੁਪਤਵਾਸ ਵੀ ਰਹੇ । ਉਨ੍ਹਾਂ ਦੀਆਂ ਰਚਨਾਵਾਂ ਹਨ : ਲੱਪ ਚਿਣਗਾਂ ਦੀ (1973) ਅਤੇ ਜੰਗ ਅਜੇ ਮੁੱਕੀ ਨਹੀਂ ।