Prabhjot Sohi
ਪ੍ਰਭਜੋਤ ਸੋਹੀ

ਪ੍ਰਭਜੋਤ ਸੋਹੀ ਦਾ ਜਨਮ 27 ਅਗਸਤ 1969 ਨੂੰ ਪਿੰਡ ਸੋਹੀਆਂ,ਜ਼ਿਲਾ ਲੁਧਿਆਣਾ (ਪੰਜਾਬ) ਵਿਖੇ ਪਿਤਾ ਸ. ਭੁਪਿੰਦਰ ਸਿੰਘ ਤੇ ਮਾਤਾ ਸ਼੍ਰੀਮਤੀ ਨਿਰੰਜਣ ਕੌਰ ਦੇ ਘਰ ਹੋਇਆ। ਮੁੱਢਲੀ ਵਿਦਿਆ ਪਿੰਡੋਂ ਹਾਸਲ ਕਰਕੇ ਗੁਰੂ ਹਰਗੋਬਿੰਦ ਖਾਲਸਾ ਕਾਲਿਜ ਗੁਰੂ ਸਰ ਸਧਾਰ ਤੋਂ ਉਚੇਰੀ ਵਿਦਿਆ ਪ੍ਰਾਪਤ ਕੀਤੀ। ਜੀਵਨ ਸਾਥਣ ਸ਼੍ਰੀਮਤੀ ਸੁਖਵਿੰਦਰ ਕੌਰ ਤੇ ਬੇਟੇ ਨੂਰਵੀਰ ਸਿੰਘ ਸੋਹੀ(ਐਬਟਸਫੋਰਡ ਕੈਨੇਡਾ) ਸੰਗ ਉਹ ਬਹੁਤ ਸੰਤੁਲਤ ਜੀਵਨ ਤੋਰ ਤੁਰ ਰਿਹਾ ਹੈ। ਬੀ.ਐਸ.ਸੀ(ਮੈਡੀਕਲ) ਬੀ.ਐਡ. ਐਮ ਏ (ਅੰਗਰੇਜ਼ੀ) ਕਰਕੇ ਉਹ ਅਧਿਆਪਨ ਕਾਰਜ ਕਰ ਰਿਹਾ ਹੈ।

ਪ੍ਰਭਜੋਤ ਸੋਹੀ ਦੀਆਂ ਸਾਹਿਤਕ ਪ੍ਰਾਪਤੀਆਂ : ਕਾਵਿ ਸੰਗ੍ਰਿਹ ਕਿਵੇਂ ਕਹਾਂ 2005, ਰੂਹ ਰਾਗ 2014, ਮਨ ਦੀ ਸਰਦਲ (ਗੀਤ ਸੰਗ੍ਰਹਿ) ਤੇ ਸਾਂਝੇ ਕਾਵਿ ਸੰਗ੍ਰਿਹਾਂ ਆਸਾਂ ਦੇ ਦੀਵੇ,ਅਹਿਸਾਸ ਆਪਣਾ ਆਪਣਾ,ਕਿਰਨਾਂ ਦਾ ਕਬੀਲਾ,ਚੌਮੁਖੀਆ ਦੀਵਾ ਤੇ ਨਾ ਮਾਰੋ ਅਣਜੰਮੀਆਂ ਤੋਂ ਇਲਾਵਾ ਸਾਂਝੇ ਕਹਾਣੀ ਸੰਗ੍ਰਿਹ ਰੂਹ ਦੀ ਉਡਾਰੀ ਵਿੱਚ ਵੀ ਰਚਨਾਵਾਂ ਸ਼ਾਮਲ ਹਨ। ਸਾਹਿਤਕ ਗੀਤਾਂ ਦੀ ਐਲਬਮ( ਸੀ ਡੀ).ਬਤੌਰ ਗਾਇਕ ਪਲਕਾਂ 2015 ਤੇ ਲ਼ਫਜ਼ਾਂ ਦੀ ਮਹਿਕ ਰੀਕਾਰਡ ਕਰ ਚੁਕਾ ਹੈ।

ਅੰਤਰ ਰਾਸ਼ਟਰੀ ਲੇਖਕ ਪਾਠਕ ਮੰਚ(ਅਦਾਰਾ ਲੋਹਮਣੀ) 2014 ਸਾਹਿਤ ਸਭਾ ਸਮਰਾਲਾ ਵੱਲੋਂ ਸਾਹਿਤ ਅਤੇ ਲਲਿਤ ਕਲਾਵਾਂ ਚ ਪਾਏ ਯੋਗਦਾਨ ਲਈ 2015 ਗੁਰੂ ਨਾਨਕ ਲੋਕ ਸੇਵਾ ਸੋਸਾਇਟੀ ਹਾਂਸ ਕਲਾਂ(ਲੁਧਿਆਣਾ)ਵੱਲੋਂ ਬੈਸਟ ਟੀਚਰ ਵਜੋਂ ਸਨਮਾਨ 2015 ਜਨਵਾਦੀ ਲੇਖਕ ਮੰਚ ਵੱਲੋਂ ਪੰਡਿਤ ਪਦਮ ਨਾਭ ਸ਼ਾਸ਼ਤਰੀ ਸ਼੍ਰੋਮਣੀ ਕਵਿਤਾ ਪੁਰਸਕਾਰ 2019 ਮਿਲ ਚੁਕਾ ਹੈ। ਪ੍ਰਭਜੋਤ ਸੋਹੀ ਸਾਹਿੱਤ ਸਭਾ ਜਗਰਾਉਂ , ਕਵਿਤਾ ਕੁੰਭ ਕਰਵਾਉਂਦੀ ਸੰਸਥਾ ਸ਼ਬਦਜੋਤ ਤੇ ਪੰਜਾਬੀ ਸਾਹਿੱਤ ਅਕਾਡਮੀ ਦਾ ਸਰਗਰਮ ਮੈਂਬਰ ਹੈ।

ਮਨ ਦੀ ਸਰਦਲ (ਗੀਤ ਸੰਗ੍ਰਹਿ) : ਪ੍ਰਭਜੋਤ ਸੋਹੀ

Man Di Sardal : Prabhjot Sohi

ਰੂਹ ਰਾਗ (ਕਾਵਿ ਸੰਗ੍ਰਿਹ) : ਪ੍ਰਭਜੋਤ ਸੋਹੀ

Rooh Raag : Prabhjot Sohi