Punjabi Poetry : Sucha Singh Lehal

ਪੰਜਾਬੀ ਗ਼ਜ਼ਲਾਂ ਤੇ ਕਵਿਤਾਵਾਂ : ਸੁੱਚਾ ਸਿੰਘ ਲੇਹਲ


ਗ਼ਜ਼ਲ-ਤਲਖ਼ੀਆਂ ਮਜ਼ਬੂਰੀਆਂ ਦੇ ਵਾਸਤੇ

ਤਲਖ਼ੀਆਂ ਮਜ਼ਬੂਰੀਆਂ ਦੇ ਵਾਸਤੇ ਦਿੰਦਾ ਰਿਹਾ ਜਿਉਣ ਦੇ ਐਪਰ ਉਹ ਮੈਨੂੰ ਰਾਸਤੇ ਦਿੰਦਾ ਰਿਹਾ ਓਸ ਤੇ ਮੈਨੂੰ ਕੋਈ ਵੀ ਹੁਣ ਗਿਲਾ ਸ਼ਿਕਵਾ ਨਹੀਂ ਝੂਠੀ ਮੂਠੀ ਹੀ ਸਹੀ ਧਰਵਾਸ ਤੇ ਦਿੰਦਾ ਰਿਹਾ ਠੀਕ ਕੀ ਹੋਣਾ ਸੀ ਉਸ ਨਾਸੂਰ ਆਖਰ ਬਣ ਗਿਆ ਜ਼ਖ਼ਮ ਜਿਹੜਾ ਉਹ ਕਿਸੇ ਵਿਸ਼ਵਾਸ ਤੇ ਦਿੰਦਾ ਰਿਹਾ ਆਪਣਾ ਹੋ ਕੇ ਵੀ ਉਹ ਮੇਰਾ ਕਦੇ ਬਣਿਆ ਨਹੀਂ ਮੈਂ ਤਾਂ ਚਕਮੇ ਸਭ ਨੂੰ ਉਸ ਦੀ ਆਸ ਤੇ ਦਿੰਦਾ ਰਿਹਾ ਬਰ-ਖਿਲਾਫੀ ਕਦੇ ਵੀ ਲੇਹਲ ਨੇ ਕੀਤੀ ਨਹੀਂ ਫਿਰ ਕੋਈ ਉਸ ਨੂੰ ਸਜ਼ਾ ਕਿਸ ਵਾਸਤੇ ਦਿੰਦਾ ਰਿਹਾ

ਗ਼ਜ਼ਲ-ਹਰ ਇੱਕ ਸ਼ਖ਼ਸ ਕਲੰਦਰ

ਹਰ ਇੱਕ ਸ਼ਖ਼ਸ ਕਲੰਦਰ ਨਈਂ ਹੁੰਦਾ। ਮਾਂ ਦਾ ਮੋਹ ਅਡੰਬਰ ਨਈਂ ਹੁੰਦਾ। ਹਰ ਕਮਰਾ ਵੀ ਦਫ਼ਤਰ ਨਈਂ ਹੁੰਦਾ। ਸੱਚ -ਸੁਪਨਾ ਛਿਣ ਭੰਗਰ ਨਈਂ ਹੁੰਦਾ। ਬਣਨਾ ਤਾਂ ਹਰ ਕੋਈ ਚਾਹੁੰਦੈ, ਪਰ, ਹਰ ਹੀਰੋ ਧਰਮਿੰਦਰ ਨਈਂ ਹੁੰਦਾ। ਪਿਆਰ ਮੁਹੱਬਤ ਵੰਡੇ ਜੋ ਘਰ, ਉਹ, ਬਹਿਸ਼ਤ ਹੁੰਦਾ, ਖੰਡਰ ਨਈਂ ਹੁੰਦਾ। ਛੱਲਾਂ ਦੀ ਜੋ ਭਾਸ਼ਾ ਨਾ ਜਾਣੇ, ਐਸਾ ਬੰਦਾ ਸਾਗਰ ਨਈਂ ਹੁੰਦਾ।

ਗ਼ਜ਼ਲ-ਅਸਾਡੀ ਪਿਆਸ ਕੀ ਬੁੱਝਣੀ

ਅਸਾਡੀ ਪਿਆਸ ਕੀ ਬੁੱਝਣੀ ਜਦੋਂ ਪਿਆਸੇ ਸਮੁੰਦਰ ਨੇ ਨਜ਼ਰ ਹੀ ਕਤਲ ਕਰ ਜਾਏ ਫਿਰ ਕਰਨਾ ਕੀ ਖ਼ੰਜਰ ਨੇ ਮੈਂ ਤੇਰੀ ਸਾਦਗੀ ਨੂੰ ਜਾਣਦਾਂ ਤਾਂ ਹੀ ਤਾਂ ਕਹਿੰਦਾ ਹਾਂ ਜਨਾਬ ਕਿਸੇ ਵੀ ਹੋਰ ਦੇ ਪੱਲੇ ਕਦੋਂ ਐਨੇ ਅਡੰਬਰ ਨੇ ਕੋਈ ਆਵੇ ਜੇ ਪੈਗ਼ੰਬਰ ਕਿਹਨੂੰ ਪੈਗ਼ਾਮ ਦੇਵੇ ਹੁਣ ਉਹ ਕਿ ਸਭ ਇਨਸਾਨ ਇੱਥੇ ਸਮਝਦੇ ਖ਼ੁਦ ਨੂੰ ਪੈਗ਼ੰਬਰ ਨੇ ਕਿਤੇ ਬੰਜਰ ਚ ਵੀ ਜੇ ਮਿਹਨਤੀ ਨੇ ਡੋਹਲਿਆ ਮੁੜਕਾ ਤਾਂ ਮਿਹਨਤ ਮੋੜ ਦਿੱਤੀ ਫ਼ਸਲ ਦੇ ਦਿੱਤੀ ਹੈ ਬੰਜਰ ਨੇ ਕਦੋਂ ਉਹ ਗੱਲ ਸੁਣਦੇ ਨੇ ਕਿਸੇ ਤੋਂ ਰੱਬ ਦੇ ਘਰ ਦੀ ਕਿ ਠੇਕੇ ਹੀ ਉਹਨਾਂ ਲਈ ਗੁਰਦੁਆਰੇ ਚਰਚ ਮੰਦਰ ਨੇ

ਮੰਨਦਾ ਨਹੀਂ

ਦਿਲ ਮਰਜਾਣਾ ਮੰਨਦਾ ਨਹੀਂ ਯਾਰ ਪੁਰਾਣਾ ਮੰਨਦਾ ਨਹੀਂ ਕਲਯੁੱਗ ਹੈ ਅੱਜਕਲ੍ਹ ਬੰਦਾ ਰੱਬ ਦਾ ਭਾਣਾ ਮੰਨਦਾ ਨਹੀਂ ਖੌਰੇ ਕਿਸ ਗੱਲ ਤੇ ਅੜਿਆ ਯਾਰ ਸਿਆਣਾ ਮੰਨਦਾ ਨਹੀਂ ਦਿਲ ਠਹਿਰ ਗਿਆ ਹੁਣ ਕਿਤੇ ਆਉਣਾ ਜਾਣਾ ਮੰਨਦਾ ਨਹੀਂ ਦਿਲ ਦਾ ਕੀ ਕਰੀਏ ਇਲਾਜ ਦਿਲ ਹੈ ਨਿਆਣਾ ਮੰਨਦਾ ਨਹੀਂ

ਮਾਰ ਸੁੱਟਿਆ

ਹਾਏ ਉਹਦੇ ਇਨਕਾਰ ਨੇ ਮਾਰ ਸੁੱਟਿਆ ਥੋੜਾ ਬਹੁਤ ਤਕਰਾਰ ਨੇ ਮਾਰ ਸੁੱਟਿਆ ਕੁਝ ਲੋਕਾਂ ਦੇ ਉਧਾਰ ਨੇ ਮਾਰ ਸੁੱਟਿਆ ਬੁਰਾ ਹਾਲ ਰੁਜ਼ਗਾਰ ਨੇ ਮਾਰ ਸੁੱਟਿਆ ਸੱਚੀਂ ਕੀਮਤਾਂ ਅਸਮਾਨੀ ਚੜ੍ਹੀਆਂ ਫਿਰਨ ਮਹਿੰਗਾਈ ਵਿੱਚ ਬਾਜ਼ਾਰ ਨੇ ਮਾਰ ਸੁੱਟਿਆ ਕੁਝ ਲੋਕਾਂ ਦੀਆਂ ਵੀ ਭੈੜੀਆਂ ਨਜ਼ਰਾਂ ਉੱਤੋਂ ਹਾਏ ਉਹਦੇ ਚੰਦਰੇ ਪਿਆਰ ਨੇ ਮਾਰ ਸੁੱਟਿਆ ਬੜਾ ਸਮਝਾਇਆ ਸੀ ਮੈਂ ਉਸ ਕਮਬਖਤ ਨੂੰ ਹਾਏ ਉਸਨੂੰ ਤੇਜ਼ ਰਫਤਾਰ ਨੇ ਮਾਰ ਸੁੱਟਿਆ ਉਹ ਧੋਖੇਬਾਜ ਸੀ ਮੈਂ ਬੱਸ ਸਮਝ ਨਾ ਸਕਿਆ ਹਾਏ ਮੈਨੂੰ ਕਿਸੇ ਦੇ ਇਤਬਾਰ ਨੇ ਮਾਰ ਸੁੱਟਿਆ

ਦਰਦ

ਦਰਦ ਦਾ ਹਿਸਾਬ ਲਗਾਇਆ ਨਾ ਕਰ ਦਰਦ ਨੂੰ ਆਪਣੇ ਤੋਂ ਲੁਕਾਇਆ ਨਾ ਕਰ ਦਰਦ ਮਿੱਠਾ ਦਰਦ ਕੌੜਾ ਦਰਦ ਜਿਆਦਾ ਕਦੇ ਦਰਦ ਥੋੜ੍ਹਾ ਦਰਦ ਜਦ ਦਿਲ ਚ ਲਹਿ ਗਿਆ ਫਿਰ ਕਈ ਕੁਝ ਦਰਦ ਕਹਿ ਗਿਆ ਇਸ ਦਰਦ ਨੂੰ ਪਿਆਰ ਕਰ ਇਸ ਦਰਦ ਦਾ ਸਤਿਕਾਰ ਕਰ ਦਰਦ ਨਾਲ ਦਰਦ ਦੂਰ ਹੋ ਜਾਵੇ ਬੰਦਾ ਫਿਰ ਇਸ ਦਰਦ ਚ ਖੋ ਜਾਵੇ

  • ਮੁੱਖ ਪੰਨਾ : ਕਾਵਿ ਰਚਨਾਵਾਂ, ਸੁੱਚਾ ਸਿੰਘ ਲੇਹਲ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ