Subhash Divana
ਸੁਭਾਸ਼ ‘ਦੀਵਾਨਾ’

ਆਪ ਦਾ ਜਨਮ ਪਿੰਡ ਗੁਰਦਾਸ ਨੰਗਲ ਜਿਲਾ ਗੁਰਦਾਸਪੁਰ ਵਿਖੇ, ਸੰਨ 1948 ਵਿੱਚ ਸ਼੍ਰੀ ਮਤੀ ਸ਼ਾਂਤੀ ਦੇਵੀ ਦੀ ਕੁੱਖੋਂ ,ਸ੍ਰੀ ਗਿਰਧਾਰੀ ਲਾਲ ਦੇ ਗ੍ਰਿਹ ਵਿਖੇ ਹੋਇਆ,ਆਪ ਸੇਵਾ ਮੁਕਤ ਅਧਿਆਪਕ ਹਨ, ਅਤੇ ਹੁਣ ਗੁਪਾਲ ਨਗਰ (ਗੁਰਦਾਸਪੁਰ) ਵਿਖੇ ਰਹਿ ਰਹੇ ਹਨ।
ਆਪ ਦਾ ਸਾਹਿਤਕ ਸਫਰ ਬਹੁਤ ਲੰਮਾ ਹੈ।ਆਪ ਸਮੇਂ ਸਮੇਂ ਸਿਰ ਅਨੇਕਾਂ ਵਿਸ਼ਿਆਂ ਤੇ ਲਿਖਦੇ ਰਹਿੰਦੇ ਹਨ। ਆਪ ਨਿਰੇ ਕਵੀ ਹੀ ਨਹੀਂ ਸਗੋਂ ਇਕ ਕੁਸ਼ਲ ਸਟੇਜ ਸਕੱਤ੍ਰ ਵੀ ਹਨ। ਕਵਿਤਾ ਵਿੱਚ ਉਨ੍ਹਾਂ ਦੀ ਰੂਹ ਬੋਲਦੀ ਹੈ, ਗ਼ਜ਼ਲ ਲਿਖਣ ਵਿੱਚ ਆਪ ਨੂੰ ਖਾਸ ਮੁਹਾਰਤ ਹਾਸਲ ਹੈ।
ਹੁਣ ਤੀਕ ਆਪ ਦਸ ਕਾਵਿ ਸੰਗ੍ਰਿਹ ਪਾਠਕਾਂ ਦੀ ਝੋਲੀ ਪਾ ਚੁਕੇ ਹਨ,ਜਿਨ੍ਹਾਂ ਦਾ ਵੇਰਵਾ ਇਸਤਰ੍ਹਾਂ ਹੈ,
“ਕੁੱਝ ਕਸਕਾਂ ਕੁਝ ਰਮਜਾਂ”, “ਸ਼ਬਦ ਸ਼ਬਦ ਹੋ ਜਾਵਾਂ”, “ਮੌਸਮ ਬਦਲ ਗਿਆ”, ”ਦਿਲ ਦੀ ਜੁਬਾਨ”, “ਕਵਿਤਾ ਅੰਦਰ ਮੇਰੀ ਰੂਹ”, ”ਕਵਿਤਾ ਲੈਂਦੀ ਹੈ ਅੰਗੜਾਈ”, ਆਦਿ ਹਨ।ਜਿਨ੍ਹਾਂ ਵਿੱਚੋਂ ਕੁੱਝ ਵੰਨਗੀਆਂ ਪੇਸ਼ ਹਨ:-
ਰਵੇਲ ਸਿੰਘ ਇਟਲੀ ( ਹੁਣ ਪੰਜਾਬ)