Dr. Surinder Gill ਡਾ. ਸੁਰਿੰਦਰ ਗਿੱਲ

ਡਾ. ਸੁਰਿੰਦਰ ਗਿੱਲ ਦਾ ਜਨਮ 23 ਮਾਰਚ 1942 ਨੂੰ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਰੂਮੀ (ਜਗਰਾਉਂ) ਵਿੱਚ ਸ. ਸੌਦਾਗਰ ਸਿੰਘ ਗਿੱਲ ਅਤੇ ਸ੍ਰੀਮਤੀ ਦਲੀਪ ਕੌਰ ਦੇ ਪਰਵਾਰ ਵਿੱਚ ਹੋਇਆ। ਉਹ ਰਣਧੀਰ ਕਾਲਜ ਕਪੂਰਥਲਾ ਤੋਂ ਪ੍ਰੋਫੈਸਰ ਰਿਟਾਇਰ ਹੋਏ ਤੇ ਅੱਜ ਕਲ ਮੋਹਾਲੀ ਰਹਿੰਦੇ ਹਨ।
ਉਨ੍ਹਾਂ ਦੇ ਲਿਖੇ ਕਾਵਿ ਸੰਗ੍ਰਹਿ ਸ਼ਗਨ (1963), ਸਫਰ ਤੇ ਸੂਰਜ (1967), ਗੁੰਗਾ ਦਰਦ (1987), ਆਵਾਜ਼ (1998), ਹੁਣ ਧੀਆਂ ਦੀ ਵਾਰੀ (2005), ਦੋਸਤੀ ਦੀ ਰੁੱਤ (2007), ਰਸੀਆਂ ਨਿਮੋਲੀਆਂ (2013), ਗੀਤ ਦਾ ਬੇਦਾਵਾ (2015), ਉਸਨੇ ਕਿਹਾ (2019), ਪੁਲ ਤੇ ਪਾਣੀ (2023) ਛਪ ਚੁੱਕੇ ਹਨ।
ਦੋ ਖੋਜ ਪੁਸਤਕਾਂ ਰਾਜਨੀਤਕ ਪੰਜਾਬੀ ਕਵਿਤਾ (2022), ਦੀਵਾਨ ਸਿੰਘ ਕਾਲੇ ਪਾਣੀ - ਜੀਵਨ ਤੇ ਰਚਨਾ (1973) ਛਪ ਚੁੱਕੀਆਂ ਹਨ।
ਇੱਕ ਸਫ਼ਰਨਾਮਾ ਪੰਜ ਪ੍ਰਦੇਸ (2018) ਵੀ ਛਪ ਚੁੱਕਾ ਹੈ। - ਗੁਰਭਜਨ ਗਿੱਲ