Alexander Sergeyevich Pushkin ਅਲੈਗਜ਼ੈਂਡਰ ਸੇਰਗੇਏਵਿਚ ਪੁਸ਼ਕਿਨ

Alexander Sergeyevich Pushkin (1799 –1837) was a Russian author of the Romantic era. He is considered by many to be the greatest Russian poet and the founder of modern Russian Literature. His poetic works include :- Narrative poems: Ruslan and Ludmila, The Prisoner of the Caucasus, The Gabrieliad, The Robber Brothers, The Fountain of Bakhchisaray, The Gypsies, Count Nulin, Poltava, The Little House in Kolomna, Angelo, The Bronze Horseman; Verse novel: Eugene Onegin; Poetic Dramas: Boris Godunov, The Mermaid, The Stone Guest, Mozart and Salieri, The Covetous Knight, A Feast in Time of Plague; Fairy tales in verse, The Bridegroom, The Tale of the Priest and of His Workman Balda , The Tale of the Female Bear (unfinished), The Tale of Tsar Saltan, The Tale of the Fisherman and the Fish, The Tale of the Dead Princess and The Tale of the Golden Cockerel.
ਅਲੈਕਸਾਂਦਰ ਪੁਸ਼ਕਿਨ/ਪੂਸ਼ਕਿਨ (੧੭੯੯-੧੮੩੭) ਰੂਸੀ ਭਾਸ਼ਾ ਦੇ ਛਾਇਆਵਾਦੀ ਕਵੀਆਂ ਵਿੱਚੋਂ ਇੱਕ ਸਨ । ਉਨ੍ਹਾਂ ਨੂੰ ਰੂਸੀ ਦਾ ਸਭ ਤੋਂ ਉੱਤਮ ਕਵੀ ਮੰਨਿਆ ਜਾਂਦਾ ਹੈ। ਉਨ੍ਹਾਂ ਨੂੰ ਆਧੁਨਿਕ ਰੂਸੀ ਕਵਿਤਾ ਦਾ ਸੰਸਥਾਪਕ ਵੀ ਮੰਨਿਆ ਜਾਂਦਾ ਹੈ। ਉਨ੍ਹਾਂ ਦੀਆਂ ਮੁੱਖ ਕਾਵਿ ਰਚਨਾਵਾਂ ਇਹ ਹਨ:- ਬਿਰਤਾਂਤਿਕ ਕਵਿਤਾਵਾਂ : ਜਿਪਸੀ (ਵਣਜਾਰੇ), ਤਾਂਬੇ ਦਾ ਘੋੜ ਸਵਾਰ, ਐਂਜਲੋ; ਕਾਵਿ-ਨਾਟਕ: ਮੋਜ਼ਾਰਟ ਤੇ ਸਾਲੇਰੀ, ਪੱਥਰ ਪ੍ਰਾਹੁਣਾ, ਕੰਜੂਸ ਸੂਰਮਾ, ਜਲ-ਪਰੀ; ਕਾਵਿ ਕਹਾਣੀਆਂ: ਸੋਨੇ ਦੀ ਮੱਛੀ ਤੇ ਮਾਹੀਗੀਰ, ਸੋਨੇ ਦਾ ਮੁਰਗਾ, ਮੁਰਦਾ ਰਾਜਕੁਮਾਰੀ, ਜ਼ਾਰ ਸੁਲਤਾਨ ਅਤੇ ਕਾਵਿ ਨਾਵਲ ਯੇਵਗੇਨੀ ਓਨੇਗਿਨ । ਉਨ੍ਹਾਂ ਦੀਆਂ ਕਾਵਿ ਰਚਨਾਵਾਂ ਵਿੱਚ ਬਹੁਤ ਸਾਰੀਆਂ ਸਰੋਦੀ ਕਵਿਤਾਵਾਂ ਅਤੇ ਗੀਤ ਵੀ ਸ਼ਾਮਿਲ ਹਨ । ਅਸੀਂ ਉਨ੍ਹਾਂ ਦੀਆਂ ਰਚਨਾਵਾਂ ਦਾ ਕਰਨਜੀਤ ਸਿੰਘ ਦੁਆਰਾ ਪੰਜਾਬੀ ਵਿਚ ਕੀਤਾ ਗਿਆ ਅਨੁਵਾਦ ਪੇਸ਼ ਕਰ ਰਹੇ ਹਾਂ ।