Kabit : Bhai Gurdas Ji

ਕਬਿੱਤ : ਭਾਈ ਗੁਰਦਾਸ ਜੀ



ਦਰਸਨ ਦੇਖਤ ਹੀ ਸੁਧਿ ਕੀ ਨ ਸੁਧਿ ਰਹੀ
ਬੁਧਿ ਕੀ ਨ ਬੁਧਿ ਰਹੀ ਮਤਿ ਮੈ ਨ ਮਤਿ ਹੈ ।
ਸੁਰਤਿ ਮੈ ਨ ਸੁਰਤਿ ਅਉ ਧਿਆਨ ਮੈ ਨ ਧਿਆਨੁ ਰਹਿਓ
ਗਿਆਨ ਮੈ ਨ ਗਿਆਨ ਰਹਿਓ ਗਤਿ ਮੈ ਨ ਗਤਿ ਹੈ ।
ਧੀਰਜੁ ਕੋ ਧੀਰਜੁ ਗਰਬ ਕੋ ਗਰਬੁ ਗਇਓ
ਰਤਿ ਮੈ ਨ ਰਤਿ ਰਹੀ ਪਤਿ ਰਤਿ ਪਤਿ ਮੈ ।
ਅਦਭੁਤ ਪਰਮਦਭੁਤ ਬਿਸਮੈ ਬਿਸਮ
ਅਸਚਰਜੈ ਅਸਚਰਜ ਅਤਿ ਅਤਿ ਮੈ ॥੯॥



ਜਉ ਲਉ ਅਨਰਸ ਬਸ ਤਉ ਲਉ ਨਹੀ ਪ੍ਰੇਮ ਰਸੁ
ਜਉ ਲਉ ਅਨਰਸ ਆਪਾ ਆਪੁ ਨਹੀ ਦੇਖੀਐ ।
ਜਉ ਲਉ ਆਨ ਗਿਆਨ ਤਉ ਲਉ ਨਹੀ ਅਧਿਆਤਮ ਗਿਆਨ
ਜਉ ਲਉ ਨਾਦ ਬਾਦ ਨ ਅਨਾਹਦ ਬਿਸੇਖੀਐ ।
ਜਉ ਲਉ ਅਹੰਬੁਧਿ ਸੁਧਿ ਹੋਇ ਨ ਅੰਤਰਿ ਗਤਿ
ਜਉ ਲਉ ਨ ਲਖਾਵੈ ਤਉ ਲਉ ਅਲਖ ਨ ਲੇਖੀਐ ।
ਸਤਿਰੂਪ ਸਤਿਨਾਮ ਸਤਿਗੁਰ ਗਿਆਨ ਧਿਆਨ
ਏਕ ਹੀ ਅਨੇਕਮੇਕ ਏਕ ਏਕ ਭੇਖੀਐ ॥੧੨॥



ਪ੍ਰੇਮਰਸ ਬਸਿ ਹੁਇ ਪਤੰਗ ਸੰਗਮ ਨ ਜਾਨੈ
ਬਿਰਹ ਬਿਛੋਹ ਮੀਨ ਹੁਇ ਨ ਮਰਿ ਜਾਨੇ ਹੈ ।
ਦਰਸ ਧਿਆਨ ਜੋਤਿ ਮੈ ਨ ਹੁਇ ਜੋਤੀ ਸਰੂਪ
ਚਰਨ ਬਿਮੁਖ ਹੋਇ ਪ੍ਰਾਨ ਠਹਰਾਨੇ ਹੈ ।
ਮਿਲਿ ਬਿਛਰਤ ਗਤਿ ਪ੍ਰੇਮ ਨ ਬਿਰਹ ਜਾਨੀ
ਮੀਨ ਅਉ ਪਤੰਗ ਮੋਹਿ ਦੇਖਤ ਲਜਾਨੇ ਹੈ ।
ਮਾਨਸ ਜਨਮ ਧ੍ਰਿਗੁ ਧੰਨਿ ਹੈ ਤ੍ਰਿਗਦ ਜੋਨਿ
ਕਪਟ ਸਨੇਹ ਦੇਹ ਨਰਕ ਨ ਮਾਨੇ ਹੈ ॥੧੪॥



ਦਰਸਨ ਜੋਤਿ ਨ ਜੋਤੀ ਸਰੂਪ ਹੁਇ ਪਤੰਗ
ਸਬਦ ਸੁਰਤਿ ਮ੍ਰਿਗ ਜੁਗਤਿ ਨ ਜਾਨੀ ਹੈ ।
ਚਰਨ ਕਮਲ ਮਕਰੰਦ ਨ ਮਧੁਪ ਗਤਿ
ਬਿਰਹ ਬਿਓਗ ਹੁਇ ਨ ਮੀਨ ਮਰਿਜਾਨੈ ਹੈ ।
ਏਕ ਏਕ ਟੇਕ ਨ ਟਰਤ ਹੈ ਤ੍ਰਿਗਦ ਜੋਨਿ
ਚਾਤੁਰ ਚਤਰ ਗੁਨ ਹੋਇ ਨ ਹਿਰਾਨੈ ਹੈ ।
ਪਾਹਨ ਕਠੋਰ ਸਤਿਗੁਰ ਸੁਖ ਸਾਗਰ ਮੈ
ਸੁਨਿ ਮਮ ਨਾਮ ਜਮ ਨਰਕ ਲਜਾਨੈ ਹੈ ॥੨੩॥



ਗੁਰਮਤਿ ਸਤਿ ਕਰਿ ਸਿੰਬਲ ਸਫਲ ਭਏ
ਗੁਰਮਤਿ ਸਤਿ ਕਰਿ ਬਾਂਸ ਮੈ ਸੁਗੰਧ ਹੈ ।
ਗੁਰਮਤਿ ਸਤਿ ਕਰਿ ਕੰਚਨ ਭਏ ਮਨੂਰ
ਗੁਰਮਤਿ ਸਤਿ ਕਰਿ ਪਰਖਤ ਅੰਧ ਹੈ ।
ਗੁਰਮਤਿ ਸਤਿ ਕਰਿ ਕਾਲਕੂਟ ਅੰਮ੍ਰਿਤ ਹੁਇ
ਕਾਲ ਮੈ ਅਕਾਲ ਭਏ ਅਸਥਿਰ ਕੰਧ ਹੈ ।
ਗੁਰਮਤਿ ਸਤਿ ਕਰਿ ਜੀਵਨਮੁਕਤ ਭਏ
ਮਾਇਆ ਮੈ ਉਦਾਸ ਬਾਸ ਬੰਧ ਨਿਰਬੰਧ ਹੈ ॥੨੭॥



ਬਰਨ ਬਰਨ ਬਹੁ ਬਰਨ ਗੋਬੰਸ ਜੈਸੇ
ਏਕੋ ਹੀ ਬਦਨ ਦੁਹੇ ਦੂਧ ਜਗ ਜਾਨੀਐ ।
ਅਨਿਕ ਪ੍ਰਕਾਰ ਫਲ ਫੂਲ ਕੈ ਬਨਾਸਪਤਿ
ਏਕੈ ਰੂਪ ਅਗਨਿ ਸਰਬ ਮੈ ਸਮਾਨੀਐ ।
ਚਤੁਰ ਬਰਨ ਪਾਨ ਚੂਨਾ ਅਉ ਸੁਪਾਰੀ ਕਾਥਾ
ਆਪਾ ਖੋਇ ਮਿਲਤ ਅਨੂਪ ਰੂਪ ਠਾਨੀਐ ।
ਲੋਗਨ ਮੈ ਲੋਗਾਚਾਰ ਗੁਰਮੁਖਿ ਏਕੰਕਾਰ
ਸਬਦ ਸੁਰਤਿ ਉਨਮਨ ਉਨਮਾਨੀਐ ॥੩੯॥



ਬਿਬਿਧਿ ਬਿਰਖ ਬਲੀ ਫਲ ਫੂਲ ਸਾਖਾ
ਰਚਨ ਚਰਿਤ੍ਰ ਚਿਤ੍ਰ ਅਨਿਕ ਪ੍ਰਕਾਰ ਹੈ।
ਬਰਨ ਬਰਨ ਫਲ ਬਹੁ ਬਿਧਿ ਸ੍ਵਾਦਰਸ
ਬਰਨ ਬਰਨ ਫੂਲ ਬਾਸਨਾ ਬਿਥਾਰ ਹੈ।
ਬਰਨ ਬਰਨ ਮੂਲ ਬਰਨ ਬਰਨ ਸਾਖਾ
ਬਰਨ ਬਰਨ ਪਤ ਸੁਗਨ ਅਚਾਰ ਹੈ।
ਬਿਬਿਧਿ ਬਨਾਸਪਤਿ ਅੰਤਰਿ ਅਗਨਿ ਜੈਸੇ
ਸਕਲ ਸੰਸਾਰ ਬਿਖੈ ਏਕੈ ਏਕੰਕਾਰ ਹੈ ॥੪੯॥



ਸਕਲ ਸੁਗੰਧਤਾ ਮਿਲਤ ਅਰਗਜਾ ਹੋਤ
ਕੇਟਿ ਅਰਗਜਾ ਮਿਲਿ ਬਿਸਮ ਸੁਬਾਸ ਕੈ।
ਸਕਲ ਅਨੂਪ ਰੂਪ ਕਮਲ ਬਿਖੈ ਸਮਾਤ
ਹੇਰਤ ਹਿਰਾਤ ਕੋਟਿ ਕਮਲਾ ਪ੍ਰਗਾਸ ਕੈ ।
ਸਰਬ ਨਿਧਾਨ ਮਿਲਿ ਪਰਮ ਨਿਧਾਨ ਭਏ
ਕੋਟਿਕ ਨਿਧਾਨ ਹੁਇ ਚਕਿਤ ਬਿਲਾਸ ਕੈ ।
ਚਰਨ ਕਮਲ ਗੁਰ ਮਹਿਮਾ ਅਗਾਧਿ ਬੋਧਿ
ਗੁਰਸਿਖ ਮਧੁਕਰ ਅਨਭੈ ਅਭਿਆਸ ਕੈ ॥੬੬॥



ਚੀਟੀ ਕੈ ਉਦਰ ਬਿਖੈ ਹਸਤੀ ਸਮਾਇ ਕੈਸੇ
ਅਤੁਲ ਪਹਾਰ ਭਾਰ ਭ੍ਰਿੰਗੀਨ ਉਠਾਵਈ ।
ਮਾਛਰ ਕੈ ਡੰਗ ਨ ਮਰਤ ਹੈ ਬਸਿਤ ਨਾਗੁ
ਮਕਰੀ ਨ ਚੀਤੈ ਜੀਤੈ ਸਰਿ ਨ ਪੂਜਾਵਈ ।
ਤਮਚਰ ਉਡਤ ਨ ਪਹੂਚੈ ਆਕਾਸ ਬਾਸ
ਮੂਸਾ ਤਉ ਨ ਪੈਰਤ ਸਮੁੰਦ੍ਰ ਪਾਰ ਪਾਵਈ ।
ਤੈਸੇ ਪ੍ਰਿਅ ਪ੍ਰੇਮ ਨੇਮ ਅਗਮ ਅਗਾਧਿ ਬੋਧਿ
ਗੁਰਮੁਖਿ ਸਾਗਰ ਜਿਉ ਬੂੰਦ ਹੁਇ ਸਮਾਵਈ ॥੭੫॥

੧੦

ਸਰਿਤਾ ਸਰੋਵਰ ਸਲਿਲ ਮਿਲ ਏਕ ਭਏ
ਏਕ ਮੈ ਅਨੇਕ ਹੋਤ ਕੈਸੇ ਨਿਰਵਾਰੋ ਜੀ ।
ਪਾਨ ਚੂਨਾ ਕਾਥਾ ਸੁਪਾਰੀ ਖਾਏ ਸੁਰੰਗ ਭਏ
ਬਹੁਰਿ ਨ ਚਤੁਰ ਬਰਨ ਬਿਸਥਾਰੋ ਜੀ ।
ਪਾਰਸ ਪਰਤਿ ਹੋਤ ਕਨਿਕ ਅਨਿਕ ਧਾਤ
ਕਨਿਕ ਮੈ ਅਨਿਕ ਨ ਹੋਤ ਗੋਤਾਚਾਰੋ ਜੀ ।
ਚੰਦਨ ਸੁਬਾਸੁ ਕੈ ਸੁਬਾਸਨਾ ਬਨਾਸਪਤੀ
ਭਗਤ ਜਗਤ ਪਤਿ ਬਿਸਮ ਬੀਚਾਰੋ ਜੀ ॥੯੩॥

੧੧

ਪਵਨ ਗਵਨ ਜੈਸੇ ਗੁਡੀਆ ਉਡਤ ਰਹੈ
ਪਵਨ ਰਹਤ ਗੁਡੀ ਉਡਿ ਨ ਸਕਤ ਹੈ ।
ਡੋਰੀ ਕੀ ਮਰੋਰਿ ਜੈਸੇ ਲਟੂਆ ਫਿਰਤ ਰਹੈ
ਤਾਉ ਹਾਉ ਮਿਟੈ ਗਿਰਿ ਪਰੈ ਹੁਇ ਥਕਤ ਹੈ ।
ਕੰਚਨ ਅਸੁਧ ਜਿਉ ਕੁਠਾਰੀ ਠਹਰਾਤ ਨਹੀ
ਸੁਧ ਭਏ ਨਿਹਚਲ ਛਬਿ ਕੈ ਛਕਤ ਹੈ ।
ਦੁਰਮਤਿ ਦੁਬਿਧਾ ਭ੍ਰਮਤ ਚਤੁਰ ਕੁੰਟ
ਗੁਰਮਤਿ ਏਕ ਟੇਕ ਮੋਨਿ ਨ ਬਕਤ ਹੈ ॥੯੫॥

੧੨

ਜੈਸੇ ਮਾਤਾ ਪਿਤਾ ਪਾਲਕ ਅਨੇਕ ਸੁਤ
ਅਨਕ ਸੁਤਨ ਪੈ ਨ ਤੈਸੇ ਹੋਇ ਨ ਆਵਈ ।
ਜੈਸੇ ਮਾਤਾ ਪਿਤਾ ਚਿਤ ਚਾਹਤ ਹੈ ਸੁਤਨ ਕਉੋ
ਤੈਸੇ ਨ ਸੁਤਨ ਚਿਤ ਚਾਹ ਉਪਜਾਵਈ ।
ਜੈਸੇ ਮਾਤਾ ਪਿਤਾ ਸੁਤ ਸੁਖ ਦੁਖ ਸੋਗਾਨੰਦ
ਦੁਖ ਸੁਖ ਮੈ ਨ ਤੈਸੇ ਸੁਤ ਠਹਰਾਵਈ ।
ਜੈਸੇ ਮਨ ਬਚ ਕ੍ਰਮ ਸਿਖਨੁ ਲੁਡਾਵੈ ਗੁਰ
ਤੈਸੇ ਗੁਰ ਸੇਵਾ ਗੁਰਸਿਖ ਨ ਹਿਤਾਵਈ ॥੧੦੧॥

੧੩

ਜੈਸੇ ਮਾਤ ਪਿਤਾ ਕੇਰੀ ਸੇਵਾ ਸਰਵਨ ਕੀਨੀ
ਸਿਖ ਬਿਰਲੋਈ ਗੁਰ ਸੇਵਾ ਠਹਰਾਵਈ ।
ਜੈਸੇ ਲਛਮਨ ਰਘੁਪਤਿ ਭਾਇ ਭਗਤ ਮੈ
ਕੋਟਿ ਮਧੇ ਕਾਹੂ ਗੁਰਭਾਈ ਬਨਿ ਆਵਈ ।
ਜੈਸੇ ਜਲ ਬਰਨ ਬਰਨ ਸਰਬੰਗ ਰੰਗ
ਬਿਰਲੋ ਬਿਬੇਕੀ ਸਾਧ ਸੰਗਤਿ ਸਮਾਵਈ ।
ਗੁਰ ਸਿਖ ਸੰਧਿ ਮਿਲੇ ਬੀਸ ,ਇਕਈਸ ਈਸ
ਪੂਰਨ ਕ੍ਰਿਪਾ ਕੈ ਕਾਹੂ ਅਲਖ ਲਖਾਵਈ ॥੧੦੩॥

੧੪

ਗਾਂਡਾ ਮੈ ਮਿਠਾਸੁ ਤਾਸ ਛਿਲਕਾ ਨ ਲੀਓ ਜਾਇ
ਦਾਰਮ ਅਉ ਦਾਖ ਬਿਖੈ ਬੀਜੁ ਗਹਿ ਡਾਰੀਐ ।
ਆਂਬ ਖਿਰਨੀ ਛਹਾਰਾ ਮਾਝ ਗੁਠਲੀ ਕਠੋਰ
ਖਰਬੂਜਾ ਅਉ ਕਲੀਦਾ ਸਜਲ ਬਿਕਾਰੀਐ ।
ਮਧੁਮਾਖੀ ਮੈ ਮਲੀਨ ਸਮੈ ਪਾਇ ਸਫਲ ਹੁਇ
ਰਸ ਬਸ ਭਏ ਨਹੀ ਤ੍ਰਿਸਨਾ ਨਿਵਾਰੀਐ ।
ਸ੍ਰੀਗੁਰ ਸਬਦ ਰਸ ਅੰਮ੍ਰਿਤ ਨਿਧਾਨ ਪਾਨ
ਗੁਰਸਿਖ ਸਾਧ ਸੰਗਿ ਜਨਮੁ ਸਵਾਰੀਐ ॥੧੦੯॥

੧੫

ਚਰਨ ਸਰਨਿ ਗੁਰ ਏਕ ਪੈਡਾ ਜਾਇ ਚਲ
ਸਤਿ ਗੁਰ ਕੋਟਿ ਪੈਡਾ ਆਗੇ ਹੋਇ ਲੇਤ ਹੈ ।
ਏਕ ਬਾਰ ਸਤਿਗੁਰ ਮੰਤ੍ਰ ਸਿਮਰਨ ਮਾਤ੍ਰ
ਸਿਮਰਨ ਤਾਹਿ ਬਾਰੰਬਾਰ ਗੁਰ ਹੇਤ ਹੈ ।
ਭਾਵਨੀ ਭਗਤਿ ਭਾਇ ਕਉਡੀ ਅਗ੍ਰਭਾਗਿ ਰਾਖੈ
ਤਾਹਿ ਗੁਰ ਸਰਬ ਨਿਧਾਨ ਦਾਨ ਦੇਤ ਹੈ ।
ਸਤਿਗੁਰ ਦਇਆ ਨਿਧਿ ਮਹਿਮਾ ਅਗਾਧਿ ਬੋਧਿ
ਨਮੋ ਨਮੋ ਨਮੋ ਨੇਤ ਨੇਤ ਨੇਤ ਹੈ ॥੧੧੧॥

੧੬

ਨੈਹਰ ਕੁਆਰਿ ਕੰਨਿਆ ਲਾਡਿਲੀ ਕੈ ਮਾਨੀਅਤਿ
ਬਿਆਹੇ ਸਸੁਰਾਰ ਜਾਇ ਗੁਨਨੁ ਕੈ ਮਾਨੀਐ ।
ਬਨਜ ਬਿਉਹਾਰ ਲਗਿ ਜਾਤ ਹੈ ਬਿਦੇਸਿ ਪ੍ਰਾਨੀ
ਕਹੀਏ ਸਪੂਤ ਲਾਭ ਲਭਤ ਕੈ ਆਨੀਐ ।
ਜੈਸੇ ਤਉ ਸੰਗ੍ਰਾਮ ਸਮੈ ਪਰਦਲ ਮੈ ਅਕੇਲੋ ਜਾਇ
ਜੀਤਿ ਆਵੈ ਸੋਈ ਸੂਰੋ ਸੁਭਟੁ ਬਖਾਨੀਐ ।
ਮਾਨਸ ਜਨਮੁ ਪਾਇ ਚਰਨਿ ਸਰਨਿ ਗੁਰ
ਸਾਧਸੰਗਤਿ ਮਿਲੈ ਗੁਰਦੁਆਰਿ ਪਹਿਚਾਨੀਐ ॥੧੧੮॥

੧੭

ਹਰਦੀ ਅਉ ਚੂਨਾ ਮਿਲਿ ਅਰੁਨ ਬਰਨ ਜੈਸੇ
ਚਤੁਰ ਬਰਨ ਕੈ ਤੰਬੋਲ ਰਸ ਰੂਪ ਹੈ ।
ਦੂਧ ਮੈ ਜਾਵਨੁ ਮਿਲੈ ਦਧਿ ਕੈ ਬਖਾਨੀਅਤ
ਖਾਂਡ ਘ੍ਰਿਤ ਚੂਨ ਮਿਲਿ ਬਿੰਜਨ ਅਨੂਪ ਹੈ ।
ਕੁਸਮ ਸੁਗੰਧ ਮਿਲਿ ਤਿਲ ਸੈ ਫੁਲੇਲ ਹੋਤ
ਸਕਲ ਸੁਗੰਧ ਮਿਲਿ ਅਰਗਜਾ ਧੂਪ ਹੈ ।
ਦੋਇ ਸਿਖ ਸਾਧਸੰਗੁ ਪੰਚ ਪਰਮੇਸਰ ਹੈ
ਦਸ ਬੀਸ ਤੀਸ ਮਿਲੇ ਅਬਿਗਤਿ ਊਪ ਹੈ ॥੧੨੨॥

੧੮

ਜੈਸੇ ਕਰਪੂਰ ਮੈ ਉਡਤ ਕੋ ਸੁਭਾਉ ਤਾਤੇ
ਅਉਰ ਬਾਸਨਾ ਨ ਤਾਕੈ ਆਗੈ ਠਹਾਰਵਈ ।
ਚੰਦਨ ਸੁਬਾਸ ਕੈ ਸੁਬਾਸਨਾ ਬਨਾਸਪਤੀ
ਤਾਹੀ ਤੇ ਸੁਗੰਧਤਾ ਸਕਲ ਸੈ ਸਮਾਵਈ ।
ਜੈਸੇ ਜਲ ਮਿਲਤ ਸ੍ਰਬੰਗ ਸੰਗ ਰੰਗੁ ਰਾਖੈ
ਅਗਨ ਜਰਾਇ ਸਬ ਰੰਗਨੁ ਮਿਟਾਵਈ ।
ਜੈਸੇ ਰਵਿ ਸਸਿ ਸਿਵ ਸਕਤ ਸੁਭਾਵ ਗਤਿ
ਸੰਜੋਗੀ ਬਿਓਗੀ ਦ੍ਰਿਸਟਾਤੁ ਕੈ ਦਿਖਾਵਈ ॥੧੩੪॥

੧੯

ਖੁਲੇ ਸੇ ਬੰਧਨ ਬਿਖੈ ਭਲੋ ਹੀ ਸੀਚਾਨੋ ਜਾਤੇ
ਜੀਵ ਘਾਤ ਕਰੈ ਨ ਬਿਕਾਰੁ ਹੋਇ ਆਵਈ ।
ਖੁਲੇ ਸੇ ਬੰਧਨ ਬਿਖੈ ਚਕਈ ਭਲੀ ਜਾਤੇ
ਰਾਮ ਰੇਖ ਮੇਟਿ ਨਿਸਿ ਪ੍ਰਿਅ ਸੰਗੁ ਪਾਵਈ ।
ਖੁਲੇ ਸੇ ਬੰਧਨ ਬਿਖੈ ਭਲੋ ਹੈ ਸੂਆ ਪ੍ਰਸਿਧ
ਸੁਨਿ ਉਪਦੇਸੁ ਰਾਮ ਨਾਮ ਲਿਵ ਲਾਵਈ ।
ਮੋਖ ਪਦਵੀ ਸੈ ਤੈਸੇ ਮਾਨਸ ਜਨਮ ਭਲੋ
ਗੁਰਮੁਖਿ ਹੋਇ ਸਾਧਸੰਗਿ ਪ੍ਰਭ ਧਿਆਵਈ ॥੧੫੪॥

੨੦

ਜੈਸੇ ਸੂਆ ਉਡਤ ਫਿਰਤ ਬਨ ਬਨ ਪ੍ਰਤਿ
ਜੈਸੇ ਈ ਬਿਰਖ ਬੈਠੇ ਤੈਸੋ ਫਲੁ ਚਾਖਈ ।
ਪਰਬਸਿ ਹੋਇ ਜੈਸੀ ਜੈਸੀ ਐ ਸੰਗਤਿ ਮਿਲੈ
ਸੁਨਿ ਉਪਦੇਸ ਤੈਸੀ ਭਾਖਾ ਲੈ ਸਭਾਖਈ ।
ਤੈਸੇ ਚਿਤ ਚੰਚਲ ਚਪਲ ਜਲ ਕੋ ਸੁਭਾਉ
ਜੈਸੇ ਰੰਗ ਸੰਗ ਮਿਲੈ ਤੈਸੇ ਰੰਗ ਰਾਖਈ ।
ਅਧਮ ਅਸਾਧ ਜੈਸੇ ਬਾਰੁਨੀ ਬਿਨਾਸ ਕਾਲ
ਸਾਧਸੰਗ ਗੰਗ ਮਿਲਿ ਸੁਜਨ ਭਿਲਾਖਈ ॥੧੫੫॥

੨੧

ਜੈਸੇ ਜੈਸੇ ਰੰਗ ਸੰਗਿ ਮਿਲਤ ਸੇਤਾਂਬਰ ਹੁਇ
ਤੈਸੇ ਤੈਸੇ ਰੰਗ ਅੰਗ ਅੰਗ ਲਪਟਾਇ ਹੈ ।
ਭਗਵਤ ਕਥਾ ਅਰਪਨ ਕਉ ਧਾਰਨੀਕ
ਲਿਖਤ ਕ੍ਰਿਤਾਸ ਪਤ੍ਰ ਬੰਧ ਮੋਖਦਾਇ ਹੈ ।
ਸੀਤ ਗ੍ਰੀਖਮਾਦਿ ਬਰਖਾ ਬਰਖ ਮੈ
ਨਿਸਿ ਦਿਨ ਹੋਇ ਲਘੁ ਦੀਰਘ ਦਿਖਾਇ ਹੈ ।
ਤੈਸੇ ਚਿਤ ਚੰਚਲ ਚਪਲ ਪਉਨ ਗਉਨ ਗਤਿ
ਸੰਗਮ ਸੁਗੰਧ ਬਿਰਗੰਧ ਪ੍ਰਗਟਾਇ ਹੈ ॥੧੫੬॥

੨੨

ਜੈਸੇ ਚਕਈ ਮੁਦਿਤ ਪੇਖਿ ਪ੍ਰਤਿਬਿੰਬ ਨਿਸਿ
ਸਿੰਘ ਪ੍ਰਤਿਬਿੰਬ ਦੇਖਿ ਕੂਪ ਮੈ ਪਰਤ ਹੈ ।
ਜੈਸੇ ਕਾਚ ਮੰਦਰ ਮੈ ਮਾਨਸ ਅਨੰਦਮਈ
ਸਾਂਨਪੇਖਿ ਆਪਾ ਆਪੁ ਭੂਜਿ ਕੈ ਮਰਤ ਹੈ ।
ਜੈਸੇ ਰਵਿਸੁਤਿ ਜਮ ਰੂਪ ਅਉ ਧਰਮਰਾਇ
ਧਰਮ ਅਧਰਮ ਕੈ ਭਾਉ ਭੈ ਕਰਤ ਹੈ ।
ਤੈਸੇ ਦੁਰਮਤਿ ਗੁਰਮਤਿ ਕੈ ਅਸਾਧ ਸਾਧ
ਆਪਾ ਆਪੁ ਚੀਨਤ ਨ ਚੀਨਤ ਚਰਤ ਹੈ ॥੧੬੦॥

੨੩

ਜੈਸੇ ਤਉ ਸਲਿਲ ਮਿਲਿ ਬਰਨ ਬਰਨ ਬਿਖੈ
ਜਾਹੀ ਜਾਹੀ ਰੰਗ ਮਿਲੈ ਸੋਈ ਹੁਇ ਦਿਖਾਵਈ ।
ਜੈਸੇ ਘ੍ਰਿਤ ਜਾਹੀ ਜਾਹੀ ਪਾਕ ਸਾਕ ਸੰਗ ਮਿਲੈ
ਤੈਸੇ ਤੈਸੇ ਸਾਦ ਰਸ ਰਸਨਾ ਚਖਾਵਈ ।
ਜੈਸੇ ਸਾਂਗੀ ਏਕੁ ਹੁਇ ਅਨੇਕ ਭਾਤਿ ਭੇਖ ਧਾਰੈ
ਜੋਈ ਜੋਈ ਸਾਂਗ ਕਾਛੈ ਸੋਈ ਤਉ ਕਹਾਵਈ ।
ਤੈਸੇ ਚਿਤ ਚੰਚਲ ਚਪਲ ਸੰਗ ਦੋਖੁ ਲੇਪ
ਗੁਰਮੁਖਿ ਹੋਇ ਏਕ ਟੇਕ ਠਹਰਾਵਈ ॥੧੬੧॥

੨੪

ਸਾਗਰ ਮਥਤ ਜੈਸੇ ਨਿਕਸੇ ਅੰਮ੍ਰਿਤ ਬਿਖੁ
ਪਰਉਪਕਾਰ ਨ ਬਿਕਾਰ ਸਮਸਰਿ ਹੈ ।
ਬਿਖੁ ਅਚਵਤ ਹੋਤ ਰਤਨ ਬਿਨਾਸ ਕਾਲ
ਅਚਏ ਅੰਮ੍ਰਿਤ ਮੂਏ ਜੀਵਤ ਅਮਰ ਹੈ ।
ਜੈਸੇ ਤਾਰੋ ਤਾਰੀ ਏਕ ਲੋਸਟ ਸੈ ਪ੍ਰਗਟ ਹੁਇ
ਬੰਧ ਮੋਖ ਪਦਵੀ ਸੰਸਾਰ ਬਿਸਥਰ ਹੈ ।
ਤੈਸੇ ਹੀ ਅਸਾਧ ਸਾਧ ਸਨ ਅਉ ਮਜੀਠ ਗਤਿ
ਗੁਰਮਤਿ ਦੁਰਮਤਿ ਟੇਵਸੈ ਨ ਟਰ ਹੈ ॥੧੬੨॥

੨੫

ਬਰਖਾ ਸੰਜੋਗ ਮੁਕਤਾਹਲ ਓਰਾ ਪ੍ਰਗਾਸ
ਪਰਉਪਕਾਰ ਅਉ ਬਿਕਾਰੀ ਤਉ ਕਹਾਵਈ ।
ਓਰਾ ਬਰਖਤ ਜੈਸੇ ਧਾਨ ਪਾਸ ਕੋ ਬਿਨਾਸੁ
ਮੁਕਤਾ ਅਨੂਪ ਰੂਪ ਸਭਾ ਸੋਭਾ ਪਾਵਈ ।
ਓਰਾ ਤਉ ਬਿਕਾਰ ਧਾਰਿ ਦੇਖਤ ਬਿਲਾਇ ਜਾਇ
ਪਰਉਪਕਾਰ ਮੁਕਤਾ ਜਿਉ ਠਹਿਰਾਵਈ ।
ਤੈਸੇ ਹੀ ਅਸਾਧ ਸਾਧ ਸੰਗਤਿ ਸੁਭਾਵ ਗਤਿ
ਗੁਰਮਤਿ ਦੁਰਮਤਿ ਦੁਰੈ ਨ ਦੁਰਾਵਈ ॥੧੬੩॥

੨੬

ਜੈਸੇ ਘਰ ਲਾਗੈ ਆਗਿ ਭਾਗਿ ਨਿਕਸਤ ਖਾਨ
ਪ੍ਰੀਤਮ ਪਰੋਸੀ ਧਾਇ ਜਰਤ ਬੁਝਾਵਈ ।
ਗੋਧਨ ਹਰਤ ਜੈਸੇ ਕਰਤ ਪੂਕਾਰ ਗੋਪ
ਗਾਉ ਮੈ ਗੁਹਾਰ ਲਾਗਿ ਤੁਰਤ ਛਡਾਵਈ ।
ਬੂਡਤ ਅਥਾਹ ਜੈਸੇ ਪ੍ਰਬਲ ਪ੍ਰਵਾਹ ਬਿਖੈ
ਪੇਖਤ ਪੈਰਊਆ ਵਾਰ ਪਾਰ ਲੈ ਲਗਾਵਈ ।
ਤੈਸੇ ਅੰਤ ਕਾਲ ਜਮ ਜਾਲ ਕਾਲ ਬਿਆਲ ਗ੍ਰਸੇ
ਗੁਰਸਿਖ ਸਾਧ ਸੰਤ ਸੰਕਟ ਮਿਟਾਵਹੀ ॥੧੬੭॥

੨੭

ਪ੍ਰੇਮ ਰੰਗ ਸਮਸਰਿ ਪੁਜਿਸਿ ਨ ਕੋਊ ਰੰਗ
ਪ੍ਰੇਮ ਰੰਗ ਪੁਜਿਸਿ ਨ ਅਨਰਸ ਸਮਾਨਿ ਕੈ ।
ਪ੍ਰੇਮ ਗੰਧ ਪੁਜਿਸਿ ਨ ਆਨ ਕੋਊਐ ਸੁਗੰਧ
ਪ੍ਰੇਮ ਪ੍ਰਭੁਤਾ ਪੁਜਸਿ ਪ੍ਰਭੁਤਾ ਨ ਆਨ ਕੈ ।
ਪ੍ਰੇਮ ਤੋਲੁ ਤੁਲਿ ਨ ਪੁਜਸਿ ਨਹੀ ਬੋਲ ਕਤੁਲਾਧਾਰ
ਮੋਲ ਪ੍ਰੇਮ ਪੁਜਸਿ ਨ ਸਰਬ ਨਿਧਾਨ ਕੈ ।
ਏਕ ਬੋਲ ਪ੍ਰੇਮ ਕੈ ਪੁਜਸਿ ਨਹੀ ਬੋਲ ਕੋਊਐ
ਗਿਆਨ ਉਨਮਾਨ ਅਸ ਥਕਤ ਕੋਟਾਨਿ ਕੈ ॥੧੭੦॥

੨੮

ਤਨਕ ਹੀ ਜਾਵਨ ਕੈ ਦੂਧ ਦਧ ਹੋਤ ਜੈਸੇ
ਤਨਕ ਹੀ ਕਾਂਜੀ ਪਰੈ ਦੂਧ ਫਟ ਜਾਤ ਹੈ ।
ਤਨਕ ਹੀ ਬੀਜ ਬੋਇ ਬਿਰਖ ਬਿਥਾਰ ਹੋਇ
ਤਨਕ ਹੀ ਚਿਨਗ ਪਰੇ ਭਸਮ ਹੁਇ ਸਮਾਤ ਹੈ ।
ਤਨਕ ਹੀ ਖਾਇ ਬਿਖੁ ਹੋਤ ਹੈ ਬਿਨਾਸ ਕਾਲ
ਤਨਕ ਹੀ ਅੰਮ੍ਰਿਤ ਕੈ ਅਮਰੁ ਹੋਇ ਗਾਤ ਹੈ ।
ਸੰਗਤਿ ਅਸਾਧ ਸਾਧ ਗਨਿਕਾ ਬਿਵਾਹਿਤਾ ਜਿਉ
ਤਨਕ ਮੈ ਉਪਕਾਰ ਅਉਬਿਕਾਰ ਘਾਤ ਹੈ ॥੧੭੪॥

੨੯

ਘੋਸਲਾ ਮੈ ਅੰਡਾ ਤਜਿ ਉਡਤ ਅਕਾਸਚਾਰੀ
ਸੰਧਿਆ ਸਮੈ ਅੰਡਾ ਹੋਤਿ ਚੇਤਿ ਫਿਰਿ ਆਵਈ ।
ਤਿਰੀਆ ਤਿਆਗ ਸੁਤ ਜਾਤ ਬਨ ਖੰਡ ਬਿਖੈ
ਸੁਤ ਕੀ ਸੁਰਤਿ ਗ੍ਰਿਹ ਆਇ ਸੁਕ ਪਾਵਈ ।
ਜੈਸੇ ਜਲ ਕੁੰਡ ਕਰਿ ਛਾਡੀਅਤ ਜਲਚਰੀ
ਜਬ ਚਾਹੇ ਤਬ ਗਹਿ ਲੇਤ ਮਨਿ ਭਾਵਈ ।
ਤੈਸੇ ਚਿਤ ਚੰਚਲ ਭ੍ਰਮਤ ਹੈ ਚਤੁਰਕੁੰਟ
ਸਤਿਗੁਰ ਬੋਹਿਥ ਬਿਹੰਗ ਠਹਰਾਵਈ ॥੧੮੪॥

੩੦

ਦੀਪਕ ਪਤੰਗ ਸੰਗ ਪ੍ਰੀਤਿ ਇਕਅੰਗੀ ਹੋਇ
ਚੰਦ੍ਰਮਾ ਚਕੋਰ ਘਨ ਚਾਤ੍ਰਿਕ ਨੁ ਹੋਤ ਹੈ ।
ਚਕਈ ਅਉ ਸੂਰ ਜਲਿ ਮੀਨ ਜਿਉ ਕਮਲ ਅਲਿ
ਕਾਸਟ ਅਗਨ ਮ੍ਰਿਗ ਨਾਦ ਕੋ ਉਦੋਤ ਹੈ ।
ਪਿਤ ਸੁਤ ਹਿਤ ਅਰੁ ਭਾਮਨੀ ਭਤਾਰ ਗਤਿ
ਮਾਇਆ ਅਉ ਸੰਸਾਰ ਦੁਆਰ ਮਿਟਤ ਨ ਛੋਤਿ ਹੈ ।
ਗੁਰਸਿਖ ਸੰਗਤਿ ਮਿਲਾਪ ਕੋ ਪ੍ਰਤਾਪ ਸਾਚੋ
ਲੋਕ ਪਰਲੋਕ ਸੁਖਦਾਈ ਓਤਿਪੋਤਿ ਹੈ ॥੧੮੭॥

੩੧

ਉਖ ਮੈ ਪਿਊਖ ਰਸ ਰਸਨਾ ਰਹਿਤ ਹੋਇ
ਚੰਦਨ ਸੁਬਾਸ ਤਾਸ ਨਾਸਕਾ ਨ ਹੋਤ ਹੈ ।
ਨਾਦ ਬਾਦ ਸੁਰਤਿ ਬਿਹੂਨ ਬਿਸਮਾਦ ਗਤਿ
ਬਿਬਿਧ ਬਰਨ ਬਿਨੁ ਦ੍ਰਿਸਟਿ ਸੋ ਜੋਤਿ ਹੈ ।
ਪਾਰਸ ਪਰਸ ਨ ਸਪਰਸ ਉਸਨ ਸੀਤ
ਕਰ ਚਰਨ ਹੀਨ ਧਰ ਅਉਖਦੀ ਉਦੋਤ ਹੈ ।
ਜਾਇ ਪੰਚ ਦੋਖ ਨਿਰਦੋਖ ਮੋਖ ਪਾਵੈ ਕੈਸੇ
ਗੁਰਮੁਖਿ ਸਹਜ ਸੰਤੋਖ ਹੁਇ ਅਛੋਤ ਹੈ ॥੧੯੮॥

੩੨

ਸੁਪਨ ਚਰਿਤ੍ਰ ਚਿਤ੍ਰ ਬਾਨਕ ਬਨੇ ਬਚਿਤ੍ਰ
ਪਾਵਨ ਪਵਿਤ੍ਰ ਮਿਤ੍ਰ ਆਜ ਮੇਰੈ ਆਏ ਹੈ ।
ਪਰਮ ਦਇਆਲ ਲਾਲ ਲੋਚਨ ਬਿਸਾਲ ਮੁਖ
ਬਚਨ ਰਸਾਲ ਮਧੁ ਮਧੁਰ ਪੀਆਏ ਹੈ ।
ਸੋਭਿਤ ਸਿਜਾਸਨ ਬਿਲਾਸਨ ਦੈ ਅੰਕਮਾਲ
ਪ੍ਰੇਮਰਸ ਬਿਸਮ ਹੁਇ ਸਹਜ ਸਮਾਏ ਹੈ ।
ਚਾਤ੍ਰਿਕ ਸਬਦ ਸੁਨਿ ਅਖੀਆ ਉਘਰਿ ਗਈ
ਭਈ ਜਲ ਮੀਨ ਗਤਿ ਬਿਰਹ ਜਗਾਏ ਹੈ ॥੨੦੫॥

੩੩

ਬਿਰਹ ਬਿਓਗ ਰੋਗੁ ਦੁਖਤਿ ਹੁਇ ਬਿਰਹਨੀ
ਕਹਤ ਸੰਦੇਸ ਪਥਿਕਨ ਪੈ ਉਸਾਸ ਤੇ ।
ਦੇਖਹ ਤ੍ਰਿਗਦ ਜੋਨਿ ਪ੍ਰੇਮ ਕੈ ਪਰੇਵਾ
ਪਰ ਕਰ ਨਾਰਿ ਦੇਖਿ ਟਟਤ ਅਕਾਸ ਤੇ ।
ਤੁਮ ਤੋ ਚਤੁਰਦਸ ਬਿਦਿਆ ਕੇ ਨਿਧਾਨ ਪ੍ਰਿਅ
ਤ੍ਰਿਅ ਨ ਛਡਾਵਹੁ ਬਿਰਹ ਰਿਪ ਰਿਪ ਤ੍ਰਾਸ ਤੇ ।
ਚਰਨ ਬਿਮੁਖ ਦੁਖ ਤਾਰਿਕਾ ਚਮਤਕਾਰ
ਹੇਰਤ ਹਿਰਾਹਿ ਰਵਿ ਦਰਸ ਪ੍ਰਗਾਸ ਤੇ ॥੨੦੭॥

੩੪

ਜਨਨੀ ਸੁਤਹਿ ਬਿਖੁ ਦੇਤ ਹੇਤੁ ਕਉਨ ਰਾਖੈ
ਘਰੁ ਮੁਸੈ ਪਾਹਰੂਆ ਕਹੋ ਕੈਸੇ ਰਾਖੀਐ ।
ਕਰੀਆ ਜਉ ਬੋਰੈ ਨਾਵ ਕਹੋ ਕੈਸੇ ਪਾਵੈ ਪਾਰੁ
ਅਗੂਆ ਊਬਾਟ ਪਾਰੈ ਕਾਪੈ ਦੀਨੁ ਭਾਖੀਐ ।
ਖੈਤੇ ਜਉ ਖਾਇ ਬਾਰਿ ਕਉਨ ਧਾਇ ਰਾਖਨਹਾਰੁ
ਚਕ੍ਰਵੈ ਕਰੈ ਅਨਿਆਉ ਪੂਛੈ ਕਉਨੁ ਸਾਖੀਐ ।
ਰੋਗੀਐ ਜਉ ਬੈਦੁ ਮਾਰੈ ਮਿਤ੍ਰ ਜਉ ਕਮਾਵੈ ਦ੍ਰੋਹੁ
ਗੁਰ ਨ ਮੁਕਤੁ ਕਾ ਪੈ ਅਭਲਾਖੀਐ ॥੨੨੧॥

੩੫

ਨਾਇਕੁ ਹੈ ਏਕੁ ਅਰੁ ਨਾਇਕਾ ਅਸਟ ਤਾਕੈ
ਏਕ ਏਕ ਨਾਇਕਾ ਕੇ ਪਾਂਚ ਪਾਂਚ ਪੂਤ ਹੈ ।
ਏਕ ਏਕ ਪੂਤ ਗ੍ਰਿਹ ਚਾਰਿ ਚਾਰਿ ਨਾਤੀ
ਏਕੈ ਏਕੈ ਨਾਤੀ ਦੋਇ ਪਤਨੀ ਪ੍ਰਸੂਤ ਹੈ ।
ਤਾਹੂ ਤੇ ਅਨੇਕ ਪੁਨਿ ਏਕੈ ਏਕੈ ਪਾਂਚ ਪਾਂਚ
ਤਾਤੇ ਚਾਰਿ ਚਾਰਿ ਸੁਤਿ ਸੰਤਤਿ ਸੰਭੂਤ ਹੈ ।
ਤਾਤੇ ਆਠ ਆਠ ਸੁਤਾ ਸੁਤਾ ਸੁਤਾ ਆਠ ਸੁਤ
ਐਸੋ ਪਰਵਾਰੁ ਕੈਸੇ ਹੋਇ ਏਕ ਸੂਤ ਹੈ ॥੨੨੮॥

੩੬

ਏਕ ਮਨੁ ਆਠ ਖੰਡ ਖੰਡ ਪਾਂਚ ਟੂਕ
ਟੂਕ ਟੂਕ ਚਾਰਿ ਫਾਰ ਫਾਰ ਦੋਇ ਫਾਰ ਹੈ ।
ਤਾਹੂ ਤੇ ਪਈਸੇ ਅਉ ਪਈਸਾ ਏਕ ਪਾਂਚ ਟਾਂਕ
ਟਾਂਕ ਟਾਂਕ ਮਾਸੇ ਚਾਰਿ ਅਨਿਕ ਪ੍ਰਕਾਰ ਹੈ ।
ਮਾਸਾ ਏਕ ਆਠ ਰਤੀ ਰਤੀ ਆਠ ਚਾਵਰ ਕੀ
ਹਾਟ ਹਾਟ ਕਨੁ ਕਨੁ ਤੋਲ ਤੁਲਾਧਾਰ ਹੈ ।
ਪੁਰ ਪੁਰ ਪੂਰਿ ਰਹੇ ਸਕਲ ਸੰਸਾਰ ਬਿਖੈ
ਬਸਿ ਆਵੈ ਕੈਸੇ ਜਾਕੋ ਏਤੋ ਬਿਸਥਾਰ ਹੈ ॥੨੨੯॥

੩੭

ਖਗਪਤਿ ਪ੍ਰਬਲ ਪਰਾਕ੍ਰਮੀ ਪਰਮਹੰਸ
ਚਾਤੁਰ ਚਤੁਰ ਮੁਖ ਚੰਚਲ ਚਪਲ ਹੈ ।
ਭੁਜਬਲੀ ਅਸਟ ਭੁਜਾ ਤਾਕੇ ਚਾਲੀਸ ਕਰ
ਏਕ ਸਉ ਅਰ ਸਾਠਿ ਪਾਉ ਚਾਲ ਚਲਾ ਚਲ ਹੈ ।
ਜਾਗ੍ਰਤ ਸੁਪਨ ਅਹਿਨਿਸਿ ਦਹਿਦਿਸ ਧਾਵੈ
ਤ੍ਰਿਭਵਨ ਪ੍ਰਤਿ ਹੋਇ ਆਵੈ ਏਕ ਪਲ ਹੈ ।
ਪਿੰਜਰੀ ਮੈ ਅਛਤ ਉਡਤ ਪਹੁਚੈ ਨ ਕੋਊ
ਪੁਰ ਪੁਰ ਪੂਰ ਗਿਰ ਤਰ ਥਲ ਜਲ ਹੈ ॥੨੩੦॥

੩੮

ਮਧੁਰ ਬਚਨ ਸਮਸਰਿ ਨ ਪੁਜਸ ਮਧ
ਕਰਕ ਸਬਦਿ ਸਰਿ ਬਿਖ ਨ ਬਿਖਮ ਹੈ ।
ਮਧੁਰ ਬਚਨ ਸੀਤਲਤਾ ਮਿਸਟਾਨ ਪਾਨ
ਕਰਕ ਸਬਦ ਸਤਪਤ ਕਟ ਕਮ ਹੈ ।
ਮਧੁਰ ਬਚਨ ਕੈ ਤ੍ਰਿਪਤਿ ਅਉ ਸੰਤੋਖ ਸਾਂਤਿ
ਕਰਕ ਸਬਦ ਅਸੰਤੋਖ ਦੋਖ ਸ੍ਰਮ ਹੈ ।
ਮਧੁਰ ਬਚਨ ਲਗਿ ਅਗਮ ਸੁਗਮ ਹੋਇ
ਕਰਕ ਸਬਦ ਲਗਿ ਸੁਗਮ ਅਗਮ ਹੈ ॥੨੫੬॥

੩੯

ਜੈਸੇ ਜਲ ਜਲਜ ਅਉ ਜਲ ਦੁਧ ਸੀਲ ਮੀਨ
ਚਕਈ ਕਮਲ ਦਿਨਕਰਿ ਪ੍ਰਤਿ ਪ੍ਰੀਤ ਹੈ ।
ਦੀਪਕ ਪਤੰਗ ਅਲਿ ਕਮਲ ਚਕੋਰ ਸਸਿ
ਮ੍ਰਿਗ ਨਾਦ ਬਾਦ ਘਨ ਚਾਤ੍ਰਿਕ ਸੁਚੀਤ ਹੈ ।
ਨਾਰਿ ਅਉ ਭਤਾਰੁ ਸੁਤ ਮਾਤ ਜਲ ਤ੍ਰਿਖਾਵੰਤ
ਖੁਧਿਆਰਥੀ ਭੋਜਨ ਦਾਰਿਦ੍ਰ ਧਨ ਮੀਤ ਹੈ ।
ਮਾਇਆ ਮੋਹ ਦ੍ਰੋਹ ਦੁਖਦਾਈ ਨ ਸਹਾਈ ਹੋਤ
ਗੁਰ ਸਿਖ ਸੰਧਿ ਮਿਲੇ ਤ੍ਰਿਗੁਨ ਅਤੀਤ ਹੈ ॥੨੯੨॥

੪੦

ਜੈਸੇ ਨਿਰਮਲ ਦਰਪਨ ਮੈ ਨ ਚਿਤ੍ਰ ਕਛੂ
ਸਕਲ ਚਰਿਤ੍ਰ ਚਿਤ੍ਰ ਦੇਖਤ ਦਿਖਾਵਈ ।
ਜੈਸੇ ਨਿਰਮਲ ਜਲ ਬਰਨ ਅਤੀਤ ਰੀਤ
ਸਕਲ ਬਰਨ ਮਿਲਿ ਬਰਨ ਬਨਾਵਈ ।
ਜੈਸੇ ਤਉ ਬਸੁੰਧਰਾ ਸੁਆਦ ਬਾਸਨਾ ਰਹਿਤ
ਅਉਖਧੀ ਅਨੇਕ ਰਸ ਗੰਧ ਉਪਜਾਵਈ ।
ਤੈਸੇ ਗੁਰਦੇਵ ਸੇਵ ਅਲਖ ਅਭੇਵ ਗਤਿ॥
ਜੈਸੇ ਜੈਸੋ ਭਾਉ ਤੈਸੀ ਕਾਮਨਾ ਪੁਜਾਵਈ ॥੩੩੦॥

੪੧

ਮਾਨਸਰ ਪਰ ਜਉ ਬੈਠਾਈਐ ਲੇ ਜਾਇ ਬਗ
ਮੁਕਤਾ ਅਮੋਲ ਤਜਿ ਮੀਠ ਬੀਨਿ ਖਾਤ ਹੈ ।
ਅਸਥਨ ਪਾਨ ਕਰਬੇ ਕਉ ਜਉ ਲਗਾਈਐ ਜੋਕ
ਪੀਅਤਨ ਪੈ ਲੈ ਲੋਹੂ ਅਚਏ ਅਘਾਤ ਹੈ ।
ਪਰਮਸੁਗੰਧ ਪਰਿ ਮਾਖੀ ਨ ਰਹਤ ਰਾਖੀ
ਮਹਾਦੁਰਗੰਧ ਪਰਿ ਬੇਗਿ ਚਲਿ ਜਾਤ ਹੈ ।
ਜੈਸੇ ਗਜ ਮਜਨ ਕੇ ਡਾਰਤ ਹੈ ਛਾਰੁ ਸਿਰਿ
ਸੰਤਨ ਕੈ ਦੋਖੀ ਸੰਤ ਸੰਗੁ ਨ ਸੁਹਾਤ ਹੈ ॥੩੩੨॥

੪੨

ਬੂੰਦ ਬੂੰਦ ਬਰਖ ਪਨਾਰੇ ਬਹਿ ਚਲੈ ਜਲੁ
ਬਹੁਰਿਓ ਉਮਗਿ ਬਹੈ ਬੀਥੀ ਬੀਥੀ ਆਇਕੈ ।
ਤਾਤੇ ਨੋਰਾ ਨੋਰਾ ਭਰਿ ਚਲਤ ਚਤਰਕੁੰਟ
ਸਰਿਤਾ ਸਰਿਤਾ ਪ੍ਰਤਿ ਮਿਲਤ ਹੈ ਜਾਇਕੈ ।
ਸਰਿਤਾ ਸਕਲ ਜਲ ਪ੍ਰਬਲ ਪ੍ਰਵਾਹ ਚਲਿ
ਸੰਗਮ ਸਮੁੰਦ੍ਰ ਹੋਤ ਸਮਤ ਸਮਾਇਕੈ ।
ਜਾਮੈ ਜੈਸੀਐ ਸਮਾਈ ਤੈਸੀਐ ਮਹਿਮਾ ਬਡਾਈ
ਓਛੌ ਅਉ ਗੰਭੀਰ ਧੀਰ ਬੂਝੀਐ ਬੁਲਾਇਕੈ ॥੩੭੨॥

੪੩

ਜੈਸੇ ਹੀਰਾ ਹਾਥ ਮੈ ਤਨਕ ਸੋ ਦਿਖਾਈ ਦੇਤ
ਮੋਲ ਕੀਏ ਦਮਕਨ ਭਰਤ ਭੰਡਾਰ ਜੀ ।
ਜੈਸੇ ਬਰ ਬਾਧੇ ਹੁੰਡੀ ਲਾਗਤ ਨ ਭਾਰ ਕਛੁ
ਆਗੈ ਜਾਇ ਪਾਈਅਤ ਲਛਮੀ ਅਪਾਰ ਜੀ ।
ਜੈਸੇ ਬਟਿ ਬੀਜ ਅਤਿ ਸੂਖਮ ਸਰੂਪ ਹੋਤ
ਬੋਏ ਸੈ ਬਿਬਿਧਿ ਕਰੈ ਬਿਰਖਾ ਬਿਸਥਾਰ ਜੀ ।
ਤੈਸੇ ਗੁਰ ਬਚਨ ਸਚਨ ਗੁਰਸਿਖਨ ਮੈ
ਜਾਨੀਐ ਮਹਾਤਮ ਗਏ ਹੀ ਹਰਿਦੁਆਰ ਜੀ ॥੩੭੩॥

੪੪

ਜੈਸੇ ਸਰਿ ਸਰਿਤਾ ਸਕਲ ਮੈ ਸਮੁੰਦ੍ਰ ਬਡੋ
ਮੇਰ ਮੈ ਸੁਮੇਰ ਬਡੋ ਜਗਤੁ ਬਖਾਨ ਹੈ ।
ਤਰਵਰ ਬਿਖੈ ਜੈਸੇ ਚੰਦਨ ਬਿਰਖੁ ਬਡੋ
ਧਾਤ ਮੈ ਕਨਕ ਅਤਿ ਉਤਮ ਕੈ ਮਾਨ ਹੈ ।
ਪੰਛੀਅਨ ਮੈ ਹੰਸ ਮ੍ਰਿਗ ਰਾਜਨ ਮੈ ਸਾਰਦੂਲ
ਰਾਗਨ ਮੈ ਸਿਰੀਰਾਗੁ ਪਾਰਸ ਪਖਾਨ ਹੈ ।
ਗਿਆਂਨਨ ਮੈ ਗਿਆਨੁ ਅਰੁ ਧਿਆਨਨ ਮੈ ਧਿਆਨ ਗੁਰ
ਸਕਲ ਧਰਮ ਮੈ ਗ੍ਰਿਹਸਤੁ ਪ੍ਰਧਾਨ ਹੈ ॥੩੭੬॥

੪੫

ਬਿਆਹ ਸਮੈ ਜੈਸੇ ਦੁਹੂੰ ਓਰ ਗਾਈਅਤਿ ਗੀਤ
ਏਕੈ ਹੁਇ ਲਭਤਿ ਏਕੈ ਹਾਨਿ ਕਾਨਿ ਜਾਨੀਐ ।
ਦੁਹੂੰ ਦਲ ਬਿਖੈ ਜੈਸੇ ਬਾਜਤ ਨੀਸਾਨ ਤਾਨ
ਕਾਹੂ ਕਉ ਜੈ ਕਾਹੂ ਕਉ ਪਰਾਜੈ ਪਹਿਚਾਨੀਐ ।
ਜੈਸੇ ਦੁਹੂੰ ਕੂਲਿ ਸਰਿਤਾ ਮੈ ਭਰਿ ਨਾਉ ਚਲੈ
ਕੋਊ ਮਾਝਿਧਾਰਿ ਕੋਊ ਪਾਰਿ ਪਰਵਾਨੀਐ ।
ਧਰਮ ਅਧਰਮ ਕਰਮ ਕੈ ਅਸਾਧ ਸਾਧ
ਊਚ ਨੀਚ ਪਦਵੀ ਪ੍ਰਸਿਧ ਉਨਮਾਨੀਐ ॥੩੮੨॥

੪੬

ਸੋਈ ਲੋਹਾ ਬਿਸੁ ਬਿਖੈ ਬਿਬਿਧਿ ਬੰਧਨ ਰੂਪ
ਸੋਈ ਤਉ ਕੰਚਨ ਜੋਤਿ ਪਾਰਸ ਪ੍ਰਸੰਗ ਹੈ ।
ਸੋਈ ਤਉ ਸਿੰਗਾਰ ਅਤਿ ਸੋਭਤ ਪਤਿਬ੍ਰਿਤਾ ਕਉ
ਸੋਈ ਅਭਰਨੁ ਗਨਿਕਾ ਰਚਤ ਅੰਗ ਹੈ ।
ਸੋਈ ਸ੍ਵਾਂਤਿਬੂੰਦ ਮਿਲ ਸਾਗਰ ਮੁਕਤਾਫਲ
ਸੋਈ ਸ੍ਵਾਂਤਬੂੰਦ ਬਿਖ ਭੇਟਤ ਭੁਅੰਗ ਹੈ ।
ਤੈਸੇ ਮਾਇਆ ਕਿਰਤ ਬਿਰਤ ਹੈ ਬਿਕਾਰ ਜਗ
ਪਰਉਪਕਾਰ ਗੁਰਸਿਖਨ ਸ੍ਰਬੰਗ ਹੈ ॥੩੮੫॥

੪੭

ਦੈਤ ਸੁਤ ਭਗਤ ਪ੍ਰਗਟਿ ਪ੍ਰਹਿਲਾਦ ਭਏ
ਦੇਵ ਸੁਤ ਜਗ ਮੈ ਸਨੀਚਰ ਬਖਾਨੀਐ ।
ਮਧੁਪੁਰ ਬਾਸੀ ਕੰਸ ਅਧਮ ਅਸੁਰ ਭਏ
ਲੰਕਾ ਬਾਸੀ ਸੇਵਕ ਭਭੀਖਨ ਪਛਾਨੀਐ ।
ਸਾਗਰ ਗੰਭੀਰ ਬਿਖੈ ਬਿਖਿਆ ਪ੍ਰਗਾਸ ਭਈ
ਅਹਿ ਮਸਤਕਿ ਮਨ ਉਦੈ ਉਨਮਾਨੀਐ ।
ਬਰਨ ਸਥਾਨ ਲਘੁ ਦੀਰਘ ਜਤਨ ਪਰੈ
ਅਕਥ ਕਥਾ ਬਿਨੋਦ ਬਿਸਮ ਨ ਜਾਨੀਐ ॥੪੦੭॥

੪੮

ਜੈਸੇ ਏਕ ਚੀਟੀ ਪਾਛੈ ਕੋਟ ਚੀਟੀ ਚਲੀ ਜਾਤਿ
ਇਕ ਟਗ ਪਗ ਡਗ ਮਗਿ ਸਾਵਧਾਨ ਹੈ ।
ਜੈਸੇ ਕੂੰਜ ਪਾਤਿ ਭਲੀਭਾਂਤਿ ਸਾਂਤਿ ਸਹਜ ਮੈ
ਉਡਤ ਆਕਾਸਚਾਰੀ ਆਗੈ ਅਗਵਾਨ ਹੈ ।
ਜੈਸੇ ਮ੍ਰਿਗਮਾਲ ਚਾਲ ਚਲਤ ਟਲਤ ਨਾਹਿ
ਜਤ੍ਰਤਤ੍ਰ ਅਗ੍ਰਭਾਗੀ ਰਮਤ ਤਤ ਧਿਆਨ ਹੈ ।
ਕੀਟੀ ਖਗ ਮ੍ਰਿਗ ਸਨਮੁਖ ਪਾਛੈ ਲਾਗੇ ਜਾਹਿ
ਪ੍ਰਾਨੀ ਗੁਰ ਪੰਥ ਛਾਡ ਚਲਤ ਅਗਿਆਨ ਹੈ ॥੪੧੩॥

੪੯

ਸਲਿਲ ਨਿਵਾਸ ਜੈਸੇ ਮੀਨ ਕੀ ਨ ਘਟੈ ਰੁਚ
ਦੀਪਕ ਪ੍ਰਗਾਸ ਘਟੈ ਪੀ੍ਰਤਿ ਨ ਪਤੰਗ ਕੀ ।
ਕੁਸਮ ਸੁਬਾਸ ਜੈਸੇ ਤ੍ਰਿਪਤਿ ਨ ਮਧੁਪ ਕਉ
ਉਡਤ ਅਕਾਸ ਆਸ ਘਟੈ ਨ ਬਿਹੰਗ ਕੀ ।
ਘਟਾ ਘਨਘੋਰ ਮੋਰ ਚਾਤ੍ਰਕ ਰਿਦੈ ਉਲਾਸ
ਨਾਦ ਬਾਦ ਸੁਨਿ ਰਤਿ ਘਟੈ ਨ ਕੁਰੰਗ ਕੀ ।
ਤੈਸੇ ਪ੍ਰਿਅ ਪ੍ਰੇਮਰਸ ਰਸਕ ਰਸਾਲ ਸੰਤ
ਘਟਤ ਨ ਤ੍ਰਿਸਨਾ ਪ੍ਰਬਲ ਅੰਗ ਅੰਗ ਕੀ ॥੪੨੪॥

੫੦

ਖਾਂਡ ਖਾਂਡ ਕਹੈ ਜਿਹਬਾ ਨ ਸ੍ਵਾਦੁ ਮੀਠੋ ਆਵੈ
ਅਗਨਿ ਅਗਨਿ ਕਹੈ ਸੀਤ ਨ ਬਿਨਾਸ ਹੈ ।
ਬੈਦ ਬੈਦ ਕਹੈ ਰੋਗ ਮਿਟਤ ਨ ਕਾਹੂ ਕੋ
ਦਰਬ ਦਰਬ ਕਹੈ ਕੋਊ ਦਰਬਹਿ ਨ ਬਿਲਾਸ ਹੈ ।
ਚੰਦਨ ਚੰਦਨ ਕਹਤ ਪ੍ਰਗਟੈ ਨ ਸੁਬਾਸੁ ਬਾਸੁ
ਚੰਦ੍ਰ ਚੰਦ੍ਰ ਕਹੈ ਉਜੀਆਰੋ ਨ ਪ੍ਰਗਾਸ ਹੈ ।
ਤੈਸੇ ਗਿਆਨ ਗੋਸਟਿ ਕਹਤ ਨ ਰਹਤ ਪਾਵੈ
ਕਰਨੀ ਪ੍ਰਧਾਨ ਭਾਨ ਉਦਤਿ ਅਕਾਸ ਹੈ ॥੪੩੭॥

੫੧

ਜੈਸੇ ਆਨ ਬਿਰਖ ਸਫਲ ਹੋਤ ਸਮੈ ਪਾਇ
ਸ੍ਰਬਦਾ ਫਲੰਤੇ ਸਦਾ ਫਲ ਸੁ ਸ੍ਵਾਦਿ ਹੈ ।
ਜੈਸੇ ਕੂਪ ਜਲ ਨਿਕਸਤ ਹੈ ਜਤਨ ਕੀਏ
ਗੰਗਾ ਜਲ ਮੁਕਤਿ ਪ੍ਰਵਾਹ ਪ੍ਰਸਾਦਿ ਹੈ ।
ਮ੍ਰਿਤਕਾ ਅਗਨਿ ਤੂਲ ਤੇਲ ਮੇਲ ਦੀਪ ਦਿਪੈ
ਜਗਮਗ ਜੋਤਿ ਸਸੀਅਰ ਬਿਸਮਾਦ ਹੈ ।
ਤੈਸੇ ਆਨ ਦੇਵ ਸੇਵ ਕੀਏ ਫਲੁ ਦੇਤ ਜੇਤ
ਸਤਿਗੁਰ ਦਰਸ ਨ ਸਾਸਨ ਜਮਾਦ ਹੈ ॥੪੫੬॥

੫੨

ਸੋਈ ਪਾਰੋ ਖਾਤਿ ਗਾਤਿ ਬਿਬਿਧਿ ਬਿਕਾਰ ਹੋਤ
ਸੋਈ ਪਾਰੋ ਖਾਤ ਗਾਤ ਹੋਇ ਉਪਚਾਰ ਹੈ ।
ਸੋਈ ਪਾਰੋ ਪਰਸਤ ਕੰਚਨਹਿ ਸੋਖ ਲੇਤ
ਸੋਈ ਪਾਰੋ ਪਰਸ ਤਾਂਬੋ ਕਨਿਕ ਧਾਰਿ ਹੈ ।
ਸੋਈ ਪਾਰੋ ਅਗਹੁ ਨ ਹਾਥਨ ਕੈ ਗਹਿਓ ਜਾਇ
ਸੋਈ ਪਾਰੋ ਗੁਟਕਾ ਹੁਇ ਸਿਧ ਨਮਸਕਾਰ ਹੈ ।
ਮਾਨਸ ਜਨਮੁ ਪਾਇ ਜੈਸੀਐ ਸੰਗਤਿ ਮਿਲੈ
ਤੈਸੀ ਪਾਵੈ ਪਦਵੀ ਪ੍ਰਤਾਪ ਅਧਿਕਾਰ ਹੈ ॥੪੬੯॥

੫੩

ਕੂਆ ਕੋ ਮੇਢਕੁ ਨਿਧਿ ਜਾਨੈ ਕਹਾ ਸਾਗਰ ਕੀ
ਸ੍ਵਾਂਤਬੂੰਦ ਮਹਿਮਾ ਨ ਸੰਖ ਜਾਨਈ ।
ਦਿਨਕਰਿ ਜੋਤਿ ਕੋ ਉਦੋਤ ਕਹਾ ਜਾਨੈ ਉਲੂ
ਸੇਂਬਲ ਸੈ ਕਹਾ ਖਾਇ ਸੂਹਾ ਹਿਤ ਠਾਨਈ ।
ਬਾਇਸ ਨ ਜਾਨਤ ਮਰਾਲ ਮਾਲ ਸੰਗਤਿ
ਮਰਕਟ ਮਾਨਕੁ ਹੀਰਾ ਨ ਪਹਿਚਾਨਈ ।
ਆਨ ਦੇਵ ਸੇਵਕ ਨ ਜਾਨੈ ਗੁਰਦੇਵ ਸੇਵ
ਗੂੰਗੇ ਬਹਰੇ ਨ ਕਹਿ ਸੁਨਿ ਮਨੁ ਮਾਨਈ ॥੪੭੦॥

੫੪

ਜੈਸੇ ਘਰਿ ਲਾਗੈ ਆਗਿ ਜਾਗਿ ਕੂਆ ਖੋਦੀਓ ਚਾਹੈ
ਕਾਰਜ ਨ ਸਿਧਿ ਹੋਇ ਰੋਇ ਪਛੁਤਾਈਐ ।
ਜੈਸੇ ਤਉ ਸੰਗ੍ਰਾਮ ਸਮੈ ਸੀਖਿਓ ਚਾਹੈ ਬੀਰ ਬਿਦਿਆ
ਅਨਿਥਾ ਉਦਮ ਜੈਤ ਪਦਵੀ ਨ ਪਾਈਐ ।
ਜੈਸੇ ਨਿਸਿ ਸੋਵਤ ਸੰਘਾਤੀ ਚਲਿ ਜਾਤਿ ਪਾਛੇ
ਭੋਰ ਭਏ ਭਾਰ ਬਾਧ ਚਲੇ ਕਤ ਜਾਈਐ ।
ਤੈਸੇ ਮਾਇਆ ਧੰਧ ਅੰਧ ਅਵਿਧ ਬਿਹਾਇ ਜਾਇ
ਅੰਤਕਾਲ ਕੈਸੇ ਹਰਿਨਾਮ ਲਿਵ ਲਾਈਐ ॥੪੯੫॥

੫੫

ਜੈਸੇ ਬਿਨੁ ਪਵਨੁ ਕਵਨ ਗੁਨ ਚੰਦਨ ਸੈ
ਬਿਨੁ ਮਲਿਆਗਰ ਪਵਨ ਕਤ ਬਾਸਿ ਹੈ ।
ਜੈਸੇ ਬਿਨੁ ਬੈਦ ਅਵਖਦ ਗੁਨ ਗੋਪਿ ਹੋਤ
ਅਵਖਦ ਬਿਨੁ ਬੈਦ ਰੋਗਹਿ ਨ ਗ੍ਰਾਸ ਹੈ ।
ਜੈਸੇ ਬਿਨੁ ਬੋਹਿਥਨ ਪਾਰਿ ਪਰੈ ਖੇਵਟ ਸੈ
ਖੇਵਟ ਬਿਹੂੰਨ ਕਤ ਬੋਹਿਥ ਬਿਸ੍ਵਾਸੁ ਹੈ ।
ਤੈਸੇ ਗੁਰ ਨਾਮੁ ਬਿਨੁ ਗੰਮ ਨ ਪਰਮਪਦੁ
ਬਿਨੁ ਗੁਰ ਨਾਮ ਨਿਹਕਾਮ ਨ ਪ੍ਰਗਾਸ ਹੈ ॥੫੧੬॥

੫੬

ਜੈਸੇ ਮੇਘ ਬਰਖਤ ਹਰਖਤਿ ਹੈ ਕ੍ਰਿਸਾਨਿ
ਬਿਲਖ ਬਦਨ ਲੋਧਾ ਲੋਨ ਗਰਿ ਜਾਤ ਹੈ ।
ਜੈਸੇ ਪਰਫੁਲਤ ਹੁਇ ਸਕਲ ਬਨਾਸਪਤੀ
ਸੁਕਤ ਜਵਾਸੋ ਆਕ ਮੂਲ ਮੁਰਝਾਤ ਹੈ ।
ਜੈਸੇ ਖੇਤ ਸਰਵਰ ਪੂਰਨ ਕਿਰਖ ਜਲ
ਊਚ ਥਲ ਕਾਲਰ ਨ ਜਲ ਫਲਨਾਤ ਹੈ ।
ਗੁਰ ਉਪਦੇਸ ਪਰਵੇਸ ਗੁਰਸਿਖ ਰਿਦੈ
ਸਾਕਤ ਸਕਤਿ ਮਤਿ ਸੁਨਿ ਸਕੁਚਾਤ ਹੈ ॥੫੧੮॥

੫੭

ਜੈਸੇ ਪੇਖੈ ਸÎਾਮ ਘਟਾ ਗਗਨ ਘਮੰਡ ਘੋਰ
ਮੋਰ ਔ ਪਪੀਹਾ ਸੁਭ ਸਬਦ ਸੁਨਾਵਹੀ ।
ਜੈਸੇ ਤੌ ਬਸੰਤ ਸਮੈ ਮੌਲਤ ਅਨੇਕ ਆਂਬ
ਕੋਕਲਾ ਮਧੁਰ ਧੁਨਿ ਬਚਨ ਸੁਨਾਵਹੀ ।
ਜੈਸੇ ਪਰਫੁਲਤ ਕਮਲ ਸਰਵਰੁ ਵਿਖੈ
ਮਧੁਪ ਗੁੰਜਾਰਤ ਅਨੰਦ ਉਪਜਾਵਹੀ ।
ਤੈਸੇ ਪੇਖ ਸ੍ਰੋਤਾ ਸਾਵਧਾਨਹ ਗਾਇਨ ਗਾਵੈ
ਪ੍ਰਗਟੈ ਪੂਰਨ ਪ੍ਰੇਮ ਸਹਜਿ ਸਮਾਵਹੀ ॥੫੬੭॥

੫੮

ਪਾਇ ਲਾਗ ਲਾਗ ਦੂਤੀ ਬੇਨਤੀ ਕਰਤ ਹਤੀ
ਮਾਨ ਮਤੀ ਹੋਇ ਕਾਹੈ ਮੁਖ ਨ ਲਗਾਵਤੀ ।
ਸਜਨੀ ਸਕਲ ਕਹਿ ਮਧੁਰ ਬਚਨ ਨਿਤ
ਸੀਖ ਦੇਤਿ ਹੁਤੀ ਪ੍ਰਤਿ ਉਤਰ ਨਸਾਵਤੀ ।
ਆਪਨ ਮਨਾਇ ਪ੍ਰਿਆ ਟੇਰਤ ਹੈ ਪ੍ਰਿਆ ਪ੍ਰਿਆ
ਸੁਨ ਸੁਨ ਮੋਨ ਗਹਿ ਨਾਯਕ ਕਹਾਵਤੀ ।
ਬਿਰਹ ਬਿਛੋਹ ਲਗ ਪੂਛਤ ਨ ਬਾਤ ਕੋਊ
ਬ੍ਰਿਥਾ ਨ ਸੁਨਤ ਠਾਢੀ ਦ੍ਵਾਰਿ ਬਿਲਲਾਵਤੀ ॥੫੭੫॥

੫੯

ਜੈਸੇ ਤਿਲ ਪੀੜ ਤੇਲ ਕਾਢੀਅਤ ਕਸਟੁ ਕੈ
ਤਾਂਤੇ ਹੋਇ ਦੀਪਕ ਜਰਾਏ ਉਜਿਯਾਰੋ ਜੀ ।
ਜੈਸੇ ਰੋਮ ਰੋਮ ਕਰਿ ਕਾਟੀਐ ਅਜਾ ਕੋ ਤਨ
ਤਾਂਕੀ ਤਾਤ ਬਾਜੈ ਰਾਗ ਰਾਗਨੀ ਸੋ ਪਯਾਰੋ ਜੀ ।
ਜੈਸੇ ਤਉ ਉਟਾਯ ਦਰਪਨ ਕੀਜੈ ਲੋਸ ਸੇਤੀ
ਤਾਤੇ ਕਰ ਗਹਿ ਮੁਖ ਦੇਖਤ ਸੰਸਾਰੋ ਜੀ ।
ਤੈਸੇ ਦੂਖ ਭੂਖ ਸੁਧ ਸਾਧਨਾ ਕੈ ਸਾਧ ਭਏ
ਤਾਹੀ ਤੇ ਜਗਤ ਕੋ ਕਰਤ ਨਿਸਤਾਰੋ ਜੀ ॥੫੮੦॥

੬੦

ਪੇਖਤ ਪੇਖਤ ਜੈਸੇ ਰਤਨ ਪਾਰੁਖੁ ਹੋਤ
ਸੁਨਤ ਸੁਨਤ ਜੈਸੇ ਪੰਡਿਤ ਪ੍ਰਬੀਨ ਹੈ ।
ਸੂੰਘਤ ਸੂੰਘਤ ਸੌਧਾ ਜੈਸੇ ਤਉ ਸੁਬਾਸੀ ਹੋਤ
ਗਾਵਤ ਗਾਵਤ ਜੈਸੇ ਗਾਇਨ ਗੁਨੀਨ ਹੈ ।
ਲਿਖਤ ਲਿਖਤ ਲੇਖ ਜੈਸੇ ਤਉ ਲੇਖਕ ਹੋਤ
ਚਾਖਤ ਚਾਖਤ ਜੈਸੇ ਭੋਗੀ ਰਸੁ ਭੀਨ ਹੈ ।
ਚਲਤ ਚਲਤ ਜੈਸੇ ਪਹੁਚੈ ਠਿਕਾਨੈ ਜਾਇ
ਖੋਜਤ ਖੋਜਤ ਗੁਰਸਬਦੁ ਲਿਵਲੀਨ ਹੈ ॥੫੮੮॥

੬੧

ਜੈਸੇ ਪੋਸਤੀ ਸੁਨਤ ਕਹਤ ਪੋਸਤ ਬੁਰੋ ।
ਤਾਂਕੇ ਬਸਿ ਭਯੋ ਛਾਡਯੋ ਚਾਹੈ ਪੈ ਨ ਛੂਟਈ ।
ਜੈਸੇ ਜੂਆ ਖੇਲ ਬਿਤ ਹਾਰ ਬਿਲਖੈ ਜੁਆਰੀ ।
ਤਊ ਪਰ ਜੁਆਰਨ ਕੀ ਸੰਗਤ ਨ ਟੂਟਈ ।
ਜੈਸੇ ਚੋਰ ਚੋਰੀ ਜਾਤ ਹ੍ਰਿਦੈ ਸਹਕਤ, ਪੁਨ
ਤਜਤ ਨ ਚੋਰੀ ਜੌ ਲੌ ਸੀਸ ਹੀ ਨ ਫੂਟਈ ।
ਤੈਸੇ ਸਭ ਕਹਤ ਸੁਨਤ ਮਾਯਾ ਦੁਖਦਾਈ
ਕਾਹੂ ਪੈ ਨ ਜੀਤੀ ਪਰੈ ਮਾਯਾ ਜਗ ਲੂਟਈ ॥੫੯੧॥

੬੨

ਜੈਸੇ ਤੌ ਸਮੁੰਦ ਬਿਖੈ ਬੋਹਥੈ ਬਹਾਇ ਦੀਜੈ ।
ਕੀਜੈ ਨ ਭਰੋਸੋ ਜੌ ਲੌ ਪਹੁਚੈ ਨ ਪਾਰ ਕੌ ।
ਜੈਸੇ ਤੌ ਕ੍ਰਿਸਾਨ ਖੇਤ ਹੇਤੁ ਕਰਿ ਜੋਤੈ ਬੋਵੈ ।
ਮਾਨਤ ਕੁਸਲ ਆਨ ਪੈਠੇ ਗ੍ਰਿਹ ਦ੍ਵਾਰ ਕੌ ।
ਜੈਸੇ ਪਿਰ ਸੰਗਮ ਕੈ ਹੋਤ ਗਰ ਹਾਰ ਨਾਰਿ ।
ਕਰਤ ਹੈ ਪ੍ਰੀਤ ਪੇਖਿ ਸੁਤ ਕੇ ਲਿਲਾਰ ਕੌ ।
ਤੈਸੇ ਉਸਤਤਿ ਨਿੰਦਾ ਕਰੀਐ ਨ ਕਾਹੂ ਕੇਰੀ
ਜਾਨੀਐ ਧੌ ਕੈਸੋ ਦਿਨ ਆਵੈ ਅੰਤਕਾਰ ਕੌ ॥੫੯੫॥

੬੩

ਜੈਸੇ ਚੂਨੋ ਖਾਂਡ ਸ੍ਵੇਤ ਏਕਸੇ ਦਿਖਾਈ ਦੇਤ ।
ਪਾਈਐ ਤੌ ਸ੍ਵਾਦ ਰਸ ਰਸਨਾ ਕੈ ਚਾਖੀਐ ।
ਜੈਸੇ ਪੀਤ ਬਰਨ ਹੀ ਹੇਮ ਅਰ ਪੀਤਰ ਹ੍ਵੈ
ਜਾਨੀਐ ਮਹਤ ਪਾਰਖਦ ਅਗ੍ਰ ਰਾਖੀਐ ।
ਜੈਸੇ ਕਊਆ ਕੋਕਿਲਾ ਹੈ ਦੋਨੋ ਖਗ ਸਯਾਮ ਤਨ
ਬੂਝੀਐ ਅਸੁਭ ਸੁਭ ਸਬਦ ਸੁ ਭਾਖੀਐ ।
ਤੈਸੇ ਹੀ ਅਸਾਧ ਸਾਧ ਚਿਹਨ ਕੈ ਸਮਾਨ ਹੋਤ ।
ਕਰਨੀ ਕਰਤੂਤ ਲਗ ਲਛਨ ਕੈ ਲਾਖੀਐ ॥੫੯੬॥

੬੪

ਕੇਹਰਿ ਅਹਾਰ ਮਾਸ, ਸੁਰਹੀ ਅਹਾਰ ਘਾਸ
ਮਧੁਪ ਕਮਲ ਬਾਸ ਲੇਤ ਸੁਖ ਮਾਨ ਹੀ ।
ਮੀਨਹਿ ਨਿਵਾਸ ਨੀਰ, ਬਾਲਕ ਅਧਾਰ ਖੀਰ
ਸਰਪਹ ਸਖਾ ਸਮੀਰ ਜੀਵਨ ਕੈ ਜਾਨ ਹੀ ।
ਚੰਦਹਿ ਚਾਹੈ ਚਕੋਰ ਘਨਹਰ ਘਟਾ ਮੋਰ
ਚਾਤ੍ਰਿਕ ਬੂੰਦਨਸ੍ਵਾਂਤ ਧਰਤ ਧਿਆਨ ਹੀ ।
ਪੰਡਿਤ ਬੇਦ ਬੀਚਾਰਿ, ਲੋਕਨ ਮੈ ਲੋਕਾਚਾਰ ।
ਮਾਯਾ ਮੋਹੋ ਮੈ ਸੰਸਾਰ, ਗਯਾਨ ਗੁਰ ਗਯਾਨ ਹੀ ॥੫੯੯॥

੬੫

ਜੈਸੇ ਧੋਭੀ ਸਾਬਨ ਲਗਾਇ ਪੀਟੈ ਪਾਥਰ ਸੈ
ਨਿਰਮਲ ਕਰਤ ਹੈ ਬਸਨ ਮਲੀਨ ਕਉ ।
ਜੈਸੇ ਤa ਸੁਨਾਰ ਬਾਰੰਬਾਰ ਗਾਰ ਗਾਰ ਢਾਰ ।
ਕਰਤ ਅਸੁਧ ਸੁਧ ਕੰਚਨ ਕੁਲੀਨ ਕਉ ।
ਜੈਸੇ ਤਉ ਪਵਨ ਝਕਝੋਰਤ ਬਿਰਖ ਮਿਲ
ਮਲਯ ਗੰਧ ਕਰਤ ਹੈ ਚੰਦਨ ਪ੍ਰਬੀਨ ਕਉ ।
ਤੈਸੇ ਗੁਰ ਸਿਖਨ ਦਿਖਾਇਕੈ ਬ੍ਰਿਥਾ ਬਿਬੇਕ
ਮਾਯਾ ਮਲ ਕਾਟਿਕਰੈ ਨਿਜ ਪਦ ਚੀਨ ਕਉ ॥੬੧੪॥

੬੬

ਚੀਕਨੇ ਕਲਸ ਪਰ ਜੈਸੇ ਨਾ ਟਿਕਤ ਬੂੰਦ
ਕਾਲਰ ਮੈਂ ਪਰੇ ਨਾਜ ਨਿਪਜੈ ਨ ਖੇਤ ਜੀ ।
ਜੈਸੇ ਧਰਿ ਪਰ ਤਰੁ ਸੇਬਲ ਅਫਲ ਅਰੁ
ਬਿਖਿਆ ਬਿਰਖ ਫਲੇ ਜਗੁ ਦੁਖ ਦੇਤ ਜੀ ।
ਚੰਦਨ ਸੁਬਾਸ ਬਾਂਸ ਬਾਸ ਬਾਸ ਬਾਸੀਐ ਨਾ
ਪਵਨ ਗਵਨ ਮਲ ਮੂਤਤਾ ਸਮੇਤ ਜੀ ।
ਗੁਰ ਉਪਦੇਸ ਪਰਵੇਸ ਨ ਮੋ ਰਿਦੈ ਭਿਦੇ
ਜੈਸੇ ਮਾਨੋ ਸ੍ਵਾਂਤਿਬੂੰਦ ਅਹਿ ਮੁਖ ਲੇਤ ਜੀ ॥੬੩੮॥

੬੭

ਜਾਕੈ ਏਕ ਫਨ ਪੈ ਧਰਨ ਹੈ ਸੋ ਧਰਨੀਧਰ
ਤਾਂਹਿ ਗਿਰਧਰ ਕਹੈ ਕਉਨ ਬਡਿਆਈ ਹੈ ।
ਜਾਕੋ ਏਕ ਬਾਵਰੋ ਕਹਾਵਤ ਹੈ ਬਿਸ੍ਵਨਾਥ
ਤਾਹਿ ਬ੍ਰਿਜਨਾਥ ਕਹੇ ਕੌਨ ਅਧਿਕਾਈ ਹੈ ।
ਸਗਲ ਅਕਾਰ ਓਂਕਾਰ ਕੇ ਬਿਥਾਰੇ ਜਿਨ
ਤਾਹਿ ਨੰਦ ਨੰਦ ਕਹੈ ਕਉਨ ਠਕੁਰਾਈ ਹੈ ।
ਉਸਤਤਿ ਜਾਨਿ, ਨਿੰਦਾ ਕਰਤ ਅਗਯਾਨ ਅੰਧ
ਐਸੇ ਹੀ ਅਰਾਧਨ ਤੇ ਮੋਨ ਸੁਖਦਾਈ ਹੈ ॥੬੭੧॥

੬੮

ਰਾਗ ਜਾਤ ਰਾਗੀ ਜਾਨੈ, ਬੈਰਾਗੈ ਬੈਰਾਗੀ ਜਾਨੈ
ਤਿਆਗਹਿ ਤਿਆਗੀ ਜਾਨੈ, ਦੀਨ ਦਇਆ ਦਾਨ ਹੈ ।
ਜੋਗ ਜੁਗਤ ਜੋਗੀ ਜਾਨੈ, ਭੋਗਰਸ ਭੋਗੀ ਜਾਨੈ
ਰੋਗ ਦੋਖ ਰੋਗੀ ਜਾਨੈ ਪ੍ਰਗਟ ਬਖਾਨ ਹੈ ।
ਫੂਲ ਰਾਖ ਮਾਲੀ ਜਾਨੈ, ਪਾਨਹਿ ਤੰਬੋਲੀ ਜਾਨੈ
ਸਕਲ ਸੁਗੰਧਿਗਤਿ ਗਾਂਧੀ ਜਾਨਉ ਜਾਨ ਹੈ ।
ਰਤਨੈ ਜਉਹਾਰੀ ਜਾਨੈ, ਬਿਹਾਰੈ ਬਿਉਹਾਰੀ ਜਾਨੈ
ਆਤਮ ਪ੍ਰੀਖਿਆ ਕੋਊ ਬਿਬੇਕੀ ਪਹਿਚਾਨ ਹੈ ॥੬੭੫॥

  • ਮੁੱਖ ਪੰਨਾ : ਕਾਵਿ ਰਚਨਾਵਾਂ, ਭਾਈ ਗੁਰਦਾਸ ਜੀ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ