Professor Mohan Singh
ਪ੍ਰੋਫੈਸਰ ਮੋਹਨ ਸਿੰਘ

ਪ੍ਰੋਫੈਸਰ ਮੋਹਨ ਸਿੰਘ (੨੦ ਅਕਤੂਬਰ ੧੯੦੫-੩ ਮਈ ੧੯੭੮) ਦਾ ਜਨਮ ਮਰਦਾਨ ਵਿੱਚ ਅਤੇ ਦੇਹਾਂਤ ਲੁਧਿਆਣੇ ਹੋਇਆ । ਇਨ੍ਹਾਂ ਨੇ ਫਾਰਸੀ ਦੀ ਐਮ ਏ ਕਰਨ ਤੋਂ ਬਾਅਦ ਖਾਲਸਾ ਕਾਲਜ, ਅੰਮ੍ਰਿਤਸਰ ਵਿੱਚ ਬਤੌਰ ਲੈਕਚਰਰ ਅਧਿਆਪਨ ਦਾ ਕੰਮ ਕੀਤਾ ।੧੯੭੦ ਤੋਂ ੧੯੭੪ ਤੱਕ ਇਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਿੱਚ ਰਹੇ । ਇਹ ਆਧੁਨਿਕ ਪੰਜਾਬੀ ਕਵਿਤਾ ਦੇ ਸਿਰਮੌਰ ਕਵੀਆਂ ਦੀ ਮੂਹਰਲੀ ਕਤਾਰ ਵਿੱਚੋਂ ਹਨ । ਇਨ੍ਹਾਂ ਨੇ ਪੰਜਾਬੀ ਜੀਵਨ ਦੇ ਹਰੇਕ ਪੱਖ ਤੇ ਕਵਿਤਾ ਲਿਖੀ । ਇਨ੍ਹਾਂ ਦੀਆਂ ਕਵਿਤਾਵਾਂ ਦੇ ਚਰਿੱਤਰ ਤੁਹਾਨੂੰ ਪੰਜਾਬ ਵਿੱਚ ਹਰ ਥਾਂ ਮਿਲ ਜਾਣਗੇ । ਇਨ੍ਹਾਂ ਦੀ ਕਵਿਤਾ ਦਾ ਸੰਦੇਸ਼ ਸਾਦਾ ਤੇ ਸਪਸ਼ਟ ਹੁੰਦਾ ਹੈ । ਇਨ੍ਹਾਂ ਦੇ ਕਾਵਿ ਸੰਗ੍ਰਹਿ ਹਨ : ਸਾਵੇ ਪੱਤਰ, ਕਸੁੰਭੜਾ, ਅਧਵਾਟੇ, ਕੱਚ ਸੱਚ, ਆਵਾਜ਼ਾਂ, ਵੱਡਾ ਵੇਲਾ, ਜੰਦਰੇ, ਜੈ ਮੀਰ, ਬੂਹੇ ਅਤੇ ਨਾਨਕਾਇਣ (ਮਹਾਂਕਾਵਿ) ।ਇਨ੍ਹਾਂ ਨੇ ਕੁੱਝ ਰਚਨਾਵਾਂ ਦਾ ਅਨੁਵਾਦ ਵੀ ਕੀਤਾ ਅਤੇ ਕੁੱਝ ਕਹਾਣੀਆਂ ਵੀ ਲਿਖੀਆਂ ।

  • ਚਾਰ ਹੰਝੂ
  • ਸਾਵੇ ਪੱਤਰ
  • ਕਸੁੰਭੜਾ
  • ਅਧਵਾਟੇ
  • ਕਚ ਸਚ
  • ਆਵਾਜ਼ਾਂ
  • ਵੱਡਾ ਵੇਲਾ
  • ਜੰਦਰੇ
  • ਜੈ ਮੀਰ
  • ਬੂਹੇ
  • ਨਾਨਕਾਇਣ (ਮਹਾਂਕਾਵਿ)
  • ਏਸ਼ੀਆ ਦਾ ਚਾਨਣ : ਸਰ ਐਡਵਿਨ ਆਰਨਲਡ
  • ਅਨੁਵਾਦ
  • ਆਡੀਓ ਕਵਿਤਾ
  • ਪੰਜਾਬੀ ਕਵਿਤਾ ਅੰਗ੍ਰੇਜ਼ੀ ਵਿੱਚ