Amardeep Sandhawalia
ਅਮਰਦੀਪ ਸੰਧਾਵਾਲੀਆ

ਅਮਰਦੀਪ ਵਿਨੀਪੈੱਗ (ਕੈਨੇਡਾ) ਵੱਸਦਾ ਪੰਜਾਬੀ ਗ਼ਜ਼ਲ ਲੇਖਕ ਹੈ । ਇਨ੍ਹਾਂ ਦਾ ਇਕ ਗ਼ਜ਼ਲ ਸੰਗ੍ਰਿਹ ‘ਅੰਬਰ' ਪ੍ਰਕਾਸ਼ਿਤ ਹੋ ਚੁੱਕਿਆ ਹੈ। ਪੰਜਾਬੀ ਦੀਆਂ ਲਗਪਗ ਸਾਰੀਆਂ ਪ੍ਰਮੁੱਖ ਅਖ਼ਬਾਰਾਂ ਤੇ ਰਸਾਲਿਆਂ ਵਿਚ ਇਨ੍ਹਾਂ ਦੀਆਂ ਰਚਨਾਵਾਂ ਅਕਸਰ ਛਪਦੀਆਂ ਰਹਿੰਦੀਆਂ ਹਨ। ਉਸ ਦੇ ਵੱਡੇ ਵਡੇਰੇ ਦੇਸ਼ ਵੰਡ ਵੇਲੇ ਸਿਆਲਕੋਟ ਦੀ ਤਹਿਸੀਲ ਡਸਕਾ ਦੇ ਪਿੰਡ ਸੰਧਾਂਵਾਲਾ ਤੋਂ ਆ ਕੇ ਉੱਚਾ ਪਿੰਡ (ਫਗਵਾੜਾ) 'ਚ ਆਣ ਵੱਸੇ। ਹਦੀਆਬਾਦ(ਫਗਵਾੜਾ) 'ਚ ਪਿਤਾ ਸ: ਅੰਮ੍ਰਿਤਪਾਲ ਸਿੰਘ ਦੇ ਘਰ ਮਾਤਾ ਕੁਲਦੀਪ ਕੌਰ ਦੀ ਕੁਖੋਂ 16 ਨਵੰਬਰ 1965 ਨੂੰ ਪੈਦਾ ਹੋਇਆ ਅਮਰਦੀਪ ਗੁਰੂ ਨਾਨਕ ਸਕੂਲ, ਬੇਰਿੰਗ ਯੂਨੀਅਨ ਕਰਿਸਚਨ ਕਾਲਿਜ ਬਟਾਲਾ(ਗੁਰਦਾਸਪੁਰ) ਚ ਪੜ੍ਹਿਆ। ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਐੱਮ ਏ ਪੁਲਿਟੀਕਲ ਸਾਇੰਸ ਪਾਸ ਕੀਤੀ। ਅਮਰਦੀਪ ਵਤਨ ਵੱਸਦਿਆਂ 1991 ਤੋਂ 2012 ਤੀਕ ਆਕਾਸ਼ਵਾਣੀ ਦੇ ਵੱਖ ਵੱਖ ਕੇਂਦਰਾਂ ਬਠਿੰਡਾ, ਪਟਿਆਲਾ ਤੇ ਕੁਰੂਕਸ਼ੇਤਰਾ (ਹਰਿਆਣਾ) ਚ ਸੰਚਾਰ ਤੇ ਪ੍ਰੋਗਰਾਮ ਨਿਰਮਾਤਾ ਰਿਹਾ। 2012 ਚ ਉਹ ਵਕਤੋਂ ਪਹਿਲਾਂ ਸੇਵਾ ਮੁਕਤੀ ਲੈ ਕੇ ਜੀਵਨ ਸਾਥਣ ਰਾਜਵੰਤ ਕੌਰ ਤੇ ਬੱਚਿਆਂ ਸ਼ੁਭਕਰਮਨ ਸਿੰਘ ਤੇ ਬੇਟੀ ਸ਼ਬਦਜੋਤ ਕੌਰ ਸਮੇਤ ਕੈਨੇਡਾ ਪਰਵਾਸ ਕਰ ਗਿਆ। ਉਸ ਦਾ ਪੁੱਤਰ ਹੁਣ ਡਾਕਟਰ ਬਣ ਕੇ ਪਰਿਵਾਰ ਦਾ ਨਾਂ ਰੌਸ਼ਨ ਕਰ ਰਿਹਾ ਹੈ।- ਗੁਰਭਜਨ ਗਿੱਲ

ਅੰਬਰ (ਗ਼ਜ਼ਲ ਸੰਗ੍ਰਹਿ) : ਅਮਰਦੀਪ ਸੰਧਾਵਾਲੀਆ

 • ਬੜੇ ਹੀ ਖ਼ੂਬਸੂਰਤ ਹਰ ਨਗਰ ਵਿਚ
 • ਸਾਜ਼ਿਸ਼ਾਂ ਦੇ ਦੌਰ ਅੰਦਰ
 • ਰਚਾ ਕੇ ਪਿਆਸ ਦਾ ਪੂਰਾ ਅਡੰਬਰ
 • ਨਗਰ ਦਾ ਹਰ ਬਸ਼ਰ ਹੁਣ
 • ਕੁਝ ਦੇਰ ਬਸ ਉਹ ਠਹਿਰਿਆ
 • ਕਥਾ ਉਸਦੀ ਸੀ ਰੌਚਿਕ
 • ਕਿਸ ਮੋੜ ’ਤੇ ਉਸ ਨਾਲ ਮੇਰਾ
 • ਬਹਿਸ ਦਾ ਮੁੱਦਾ ਰਿਹਾ ਬਣਿਆ
 • ਲਟਕਦਾ ਨਕਸ਼ਾ ਪਿਆ ਹੈ
 • ਹੁਣ ਆਪਾਂ ਜੇਕਰ ਨਾ ਮਿਲੀਏ
 • ਜਦ ਜਹਾਜ਼ਾਂ ਨੂੰ ਚਿੜੀ
 • ਕਥਾ ਤੇਰੀ ਛਿੜੀ ਮੁੜ
 • ਖੰਡਰਾਂ ਕਿੱਸਾ ਸੁਣਾਇਆ
 • ਖ਼ਾਸ ਜਿਹੀ ਗੱਲ ਕਰਿਓ
 • ਮੇਰੇ ਨਾਲ ਜੇ ਕਰਨੀ ਹੈ ਤਾਂ
 • ਜਦ ਕਦੇ ਮੈਂ ਆਪਣੇ ਨਜ਼ਦੀਕ
 • ਖ਼ੁਦਾ ਮੈਂ ਸਮਝਿਆ ਜਿਸਨੂੰ
 • ਫਿਰ ਸੁਪਨਿਆਂ ’ਚ ਚੰਨ
 • ਯਾਰ ਦਾ ਵਿਦਵਾਨ ਹੋਣਾ
 • ਅੰਬਰਾਂ ਤੋਂ ਪਾਰ ਚਾਹੇ
 • ਜਦੋਂ ਮਨ ਠੀਕ ਨਾ ਹੋਵੇ
 • ਨਾਜ਼ ਨਖ਼ਰਾ ਸ਼ਬਾਬ ਆਇਆ ਹੈ
 • ਮਸਾਂ ਮਿਲਿਆ ਸੀ ਉਸਦਾ ਸਾਥ
 • ਰਿਸ਼ਤਾ ਐਸਾ ਜੁੜ ਜਾਂਦਾ ਹੈ
 • ਰਾਤ ਸਾਰੀ ਖ਼ਾਬ ਵਿਚ
 • ਚੰਨ ਸਿਤਾਰੇ ਫੜਨ ’ਚ ਐਵੇਂ
 • ਏਨਾ ਵੀ ਕੀ ਚੁੱਪ
 • ਉਹ ਅਕਸਰ ਛੇੜ ਲੈਂਦਾ
 • ਪਿਆਰ ਦੇ ਵਿਚ ਆਪਣੀ ਤਕਦੀਰ
 • ਹਰ ਪਲ ਏਥੇ ਹੁੰਦਾ ਰਹਿੰਦਾ
 • ਹਰ ਅਦਾ ਉਸਦੀ ਜਦੋਂ
 • ਮੁਹੱਬਤ ਹੋਣ ’ਤੇ ਲਗਦਾ
 • ਨਾਜ਼ ਨਖ਼ਰੇ ਦੀ ਇਬਾਰਤ
 • ਦੁਆ ਹੈ ਰਹਿਣ ਜਗਦੇ
 • ਇਸ ਕਦਰ ਇਸ ਦੌਰ ਦਾ
 • ਹੁਣ ਸੁਪਨਿਆਂ ਵਿਚ ਰੋਜ਼ ਵਹਿੰਦੀ
 • ਮਿਲਣ ਮੈਨੂੰ ਜੇ ਆਉਂਦਾ ਉਹ
 • ਸਮਝਦੇ ਸਾਨੂੰ ਰਹੇ ਜੋ ਸਿਰਫਿਰੇ
 • ਸ਼ਹਿਰ ਦਾ ਦਸਤੂਰ ਮੇਰੇ
 • ਤੇਰੇ ਚੰਚਲ ਜਿਹੇ ਨੈਣਾਂ
 • ਆਪਣੇ ’ਚੋਂ ਆਪ ਮਨਫ਼ੀ
 • ਬਾਗ਼ ’ਚੋਂ ਫੁੱਲ ਨੂੰ ਤੋੜਨਾ
 • ਕਿਸੇ ਮੁਸਕਾਨ ’ਤੇ ਨਾਦਾਨ ਦਿਲ
 • ਆਸ ਕੀ ਰੱਖਣੀ ਨਿਆਂ ਦੀ
 • ਬਰੀ ਉਹ ਹੋ ਗਿਆ
 • ਇਹ ਪੱਥਰਾਂ ਦਾ ਸ਼ਹਿਰ
 • ਹੁਣ ਜੀਣ ਦਾ ਅਹਿਸਾਸ
 • ਜਦੋਂ ਵੀ ਆਪਣੇ ਗ਼ਮ ਨਾਲ
 • ਆਦਮੀ ’ਚੋਂ ਆਦਮੀ ਨੂੰ
 • ਕੋਈ ਵੀ ਰਾਹ ਨਹੀਂ
 • ਹਰ ਕਿਸੇ ਦਾ ਜ਼ਿੰਦਗੀ ਨੂੰ
 • ਮੇਰਾ ਤੇ ਜਿਸਦਾ ਮਿਲਣਾ ਸੀ
 • ਤਿਤਲੀਆਂ ਨੂੰ ਵੇਖ ਕੋਈ
 • ਜ਼ਿੰਦਗੀ ਤੇ ਮੈਂ ਖਲੋਤੇ ਹਾਂ
 • ਸਮੁੰਦਰ ਦਿਲ ਦੇ ਅੰਦਰ
 • ਜ਼ਿੰਦਗੀ ਜੇ ਸੋਚੀਏ
 • ਸਿਰ੍ਹਾਣੇ ਜ਼ਿੰਦਗੀ ਨੂੰ ਜੀਣ
 • ਵੇਖਾਂ ਜਦ ਮੈਂ ਕੰਧਾਂ ਤੇ
 • ਜਦੋਂ ਮਹਿਫ਼ਿਲ ’ਚ ਜ਼ੁਲਫ਼ਾਂ
 • ਆਪ ਨਜ਼ਰਾਂ ਨਾਲ ਪਹਿਲਾਂ
 • ਚਲੋ ਕੀ ਹੋ ਗਿਆ
 • ਮਾਰਿਆ ਸਾਨੂੰ ਤਾਂ ਸਾਡੇ
 • ਮਜ਼ਾ ਹੈ ਜ਼ਿੰਦਗੀ ਦਾ
 • ਉਸਨੇ ਕਿਹਾ, ‘ਜੋ ਹੋ ਗਿਆ
 • ਉਹ ਕੋਲ ਆਵੇ ਤਾਂ ਵਿਚਾਲੇ
 • ਬੰਦ ਖਿੜਕੀ ਕੋਲ ਜਿਹੜੀ
 • ਮਨਾਂ ਵਿਚ ਗੱਲ ਵੀ
 • ਆਤਮਾ ਪਰਮਾਤਮਾ ਦੀ ਗੱਲ