Devinder Josh ਦੇਵਿੰਦਰ ਜੋਸ਼

ਬਹੁਤ ਸਮਰੱਥ ਗ਼ਜ਼ਲਕਾਰ ਸੀ ਦੇਵਿੰਦਰ ਜੋਸ਼ । ਹੋਸ਼ਿਆਰਪੁਰ ਦੀ ਅਦਬੀ ਫ਼ਿਜ਼ਾ ਵਿੱਚ ਨਿਵੇਕਲਾ ਰੰਗ ਘੋਲਣ ਵਾਲਾ। ਦੇਵਿੰਦਰ ਜੋ਼ਸ਼ ਤੇ ਮਹਿੰਦਰ ਦੀਵਾਨਾ ਨੇ ਲਗਪਗ ਇਕੱਠਿਆਂ ਲਿਖਣਾ ਸ਼ੁਰੂ ਕੀਤਾ। ਸਰਗੋਧਾ(ਪਾਕਿਸਤਾਨ ਚ 16 ਜਨਵਰੀ 1936 ਨੂੰ ਸ: ਨਿਰਮਲ ਸਿੰਘ ਬਾਂਗਾ ਦੇ ਘਰ ਪੈਦਾ ਹੋਇਆ ਦੇਵਿੰਦਰ ਜੋਸ਼ ਦੇਸ਼ ਵੰਡ ਵੇਲੇ ਮਾਪਿਆਂ ਨਾਲ ਏਧਰ ਆ ਟਿਕਿਆ। ਉਸ ਦੀ ਪਹਿਲੀ ਗ਼ਜ਼ਲ ਪੁਸਤਕ ਚਾਂਦੀ ਰੰਗੇ ਫੁੱਲ ਸੀ ਜਿਸ ਦਾ ਮੁੱਖ ਬੰਦ ਸ ਸ ਮੀਸ਼ਾ ਜੀ ਨੇ ਲਿਖਿਆ। ਮੈਨੂੰ ਮਾਣ ਹੈ ਕਿ ਉਨ੍ਹਾਂ ਦੀ ਇਹ ਕਿਤਾਬ ਮੈਨੂੰ ਮੀਸ਼ਾ ਜੀ ਨੇ ਹੀ 1978 ਚ ਪੜ੍ਹਨ ਨੂੰ ਦਿੱਤੀ ਸੀ। ਕਿਹਾ ਸੀ, ਇਹ ਹੈ ਅਸਲ ਪੰਜਾਬੀ ਗ਼ਜ਼ਲ ।
ਦੂਜੀ ਪੁਸਤਕ ਹਾਸ਼ੀਏ ਤੋਂ ਬਿਨਾ ਸੀ, ਜਿਸ ਦਾ ਮੁੱਖ ਬੰਦ ਗ਼ਜ਼ਲ ਦੇ ਪ੍ਰਕਾਂਡ ਵਿਦਵਾਨ ਡਾ:ਦੀਵਾਨ ਸਿੰਘ ਨੇ ਲਿਖਿਆ। ਤੀਸਰੀ ਕਿਤਾਬ ਸੀ ਰੁੱਤਾਂ ਉਦਾਸੀਆਂ ਨੇ ਤੇ ਚੌਥੀ ਰੰਗ ਦਰਿਆਵਾਂ ਦੇ। ਰੇਲ ਹਾਦਸੇ ਵਿੱਚ ਉਹ ਸਾਨੂੰ 1991 ਚ ਸਦੀਵੀ ਅਲਵਿਦਾ ਕਹਿ ਗਿਆ। ਉਸ ਦੀ ਗ਼ਜ਼ਲ ਵਿੱਚ ਸੱਚਮੁੱਚ ਪੰਜਾਬ ਧੜਕਦਾ ਹੈ। ਮੈਂ ਉਸ ਦੀਆਂ ਗ਼ਜ਼ਲਾਂ ਨੂੰ ਹੁਣ ਵੀ ਪੜ੍ਹਦਾ ਹਾਂ ਤਾਂ ਤਾਜ਼ਗੀ ਮਹਿਸੂਸ ਕਰਦਾ ਹਾਂ ਦੇਵਿੰਦਰ ਜੋਸ਼ ਨੇ ਆਜ਼ਾਦ ਨਜ਼ਮ ਤੇ ਵਾਰਤਕ ਵੀ ਲਿਖੀ ਜਿਸ ਦੀ ਦੱਸ ਉਨ੍ਹਾਂ ਦੇ ਮਿੱਤਰ ਤੇ ਨਜ਼ਦੀਕੀ ਰਿਸ਼ਤੇਦਾਰ ਮਹਿੰਦਰ ਦੀਵਾਨਾ ਪਾਉਂਦੇ ਹਨ। ਪਰ ਪੁਸਤਕ ਰੂਪ ‘ਚ ਨਹੀਂ ਛਪ ਸਕੀ। ਦੇਵਿੰਦਰ ਜੋਸ਼ ਐੱਮ ਏ ਬੀ ਐੱਡ ਸਕੂਲ ਅਧਿਆਪਕ ਸੀ। ਉਸ ਦੀਆਂ ਪਹਿਲੀਆਂ ਦੋ ਕਿਤਾਬਾਂ ਰਵੀ ਸਾਹਿੱਤ ਪ੍ਰਕਾਸ਼ਨ ਵੱਲੋਂ ਸ: ਮੋਹਨ ਸਿੰਘ ਰਾਹੀ ਜੀ ਨੇ ਛਾਪੀਆਂ। ਮਗਰਲੀਆਂ ਦੋ ਬਾਰੇ ਮੈਨੂੰ ਪੱਕਾ ਚੇਤਾ ਨਹੀਂ। 10 ਅਪਰੈਲ 1991 ਨੂੰ ਉਹ ਸਾਨੂੰ ਸਦੀਵੀ ਅਲਵਿਦਾ ਕਹਿ ਗਿਆ। ਉਸ ਦੀਆਂ ਅਨੇਕ ਚੁਲਬੁਲੀਆਂ ਮਹਿਫ਼ਲੀ ਗ਼ਜ਼ਲਾਂ ਚੋਂ ਇਹ ਸ਼ਿਅਰ ਪੜੋ।

ਜਦੋਂ ਦੇਵਿੰਦਰ ਜੋਸ਼ ਨੇ ਕੋਈ ਗ਼ਜ਼ਲ ਕਹੀ।
ਓਸੇ ਪਲ ਦੀਵਾਨੇ ਦੀ ਰਗ ਫੜਕ ਪਈ।

ਇਹ ਪਰਮਿੰਦਰਜੀਤ ਜੋ ਆਪਣਾ ਮਿੱਤਰ ਹੈ,
ਗੱਲ ਕਰਦਾ ਏ ਮੋਹਨਜੀਤ ਦੇ ਮੂੰਹ ਵਿਚਲੀ।
ਇਹ ਉਹ ਸਮਾਂ ਸੀ ਜਦ ਸਾਹਿੱਤ ਚ ਦੋਸਤਾਂ ਦੇ ਜੁੱਟ ਜਾਣੇ ਜਾਂਦੇ ਸਨ ਜਿਵੇਂ ਮੋਹਨਜੀਤ-ਪਰਮਿੰਦਰਜੀਤ, ਪਾਸ਼ -ਸੰਤ ਸੰਧੂ, ਕੰਵਰ ਚੌਹਾਨ-ਗੁਰਦੇਵ ਨਿਰਧਨ, ਡਾ: ਜਗਤਾਰ- ਰਣਧੀਰ ਸਿੰਘ ਚੰਦ, ਸੁਰਜੀਤ ਪਾਤਰ- ਅਮਿਤੋਜ, ਨਵਿਆਂ ਚੋਂ ਸ਼ਮਸ਼ੇਰ ਸਿੰਘ ਸੰਧੂ ਤੇ ਮੈਂ। ਸਹਿਣਸ਼ੀਲਤਾ ਵੀ ਬਹੁਤ ਸੀ। ਇੱਕ ਦੂਜੇ ਬਾਰੇ ਅਜਿਹੀਆਂ ਲਿਖਤਾਂ ਮਿਲ ਜਾਂਦੀਆਂ ਸਨ। ਉਸ ਵੱਡੇ ਵੀਰ ਦੇਵਿੰਦਰ ਜੋਸ਼ ਨੂੰ ਅੱਜ ਵੀ ਪੜ੍ਹਦਾ ਹਾਂ ਤਾ ਲੱਗਦੈ ਕੋਈ ਮੇਰੇ ਨਾਲ ਦਿਲ ਦੀਆਂ ਗੱਲਾਂ ਕਰਦੈ। — ਗੁਰਭਜਨ ਗਿੱਲ

ਚਾਂਦੀ ਰੰਗੇ ਫੁੱਲ : ਦੇਵਿੰਦਰ ਜੋਸ਼

Chandi Range Phull : Devinder Josh

  • ਮੁਖਬੰਧ : ਸ. ਸ. ਮੀਸ਼ਾ
  • ਛਡ ਜੰਗਲਾਂ ਦਾ ਡੇਰਾ ਬਾਬਾ
  • ਜਲਦਾ ਸ਼ਹਿਰ, ਸੁਲਘਦਾ ਸਿਗਰਟ
  • ਕਿਸੇ ਵਾਸਤੇ ਨਹੀਂ ਮੇਰੇ ਦਿਲ 'ਚ ਕੀਨਾ
  • ਤੇਰੇ ਘਰ ਚੋਂ ਮਹਿਕ ਦਾ ਬੁਲਾ ਆਇਆ ਹੈ
  • ਆਪਣੇ ਆਪਣੇ ਮੇਲੀ ਦੇ ਸੰਗ
  • ਮਾਰੂ ਥਲ ਵਿਚ ਰੁੱਖ ਇਕੱਲਾ
  • ਅਹਿਸਾਸ ਦੇ ਜ਼ਖਮਾਂ ਤੇ ਉਸ
  • ਉਮਰਾਂ ਦੇ ਤ੍ਰਿਹਾਏ ਜੋਗੀ
  • ਮਹਿਕ ਜਦੋਂ ਵੀ ਆਏ
  • ਦਿਲ ਦਾ ਭੇਤ ਛੁਪਾ ਲੈਂਦੇ ਨੇ
  • ਰੇਸ਼ਮ-ਬਦਨ ਤੇ ਪਹਿਨਿਆ ਉਸ
  • ਸ਼ਾਮ ਢਲੇ ਉਹ ਜਾਮ ਉਠਾਏ
  • ਹਾਦਸਿਆਂ ਦੀ ਦੁਨੀਆਂ ਅੰਦਰ
  • ਤੁਸਾਂ ਦੇ ਸੁਆਲ ਦਾ ਜੁਆਬ ਹੋ ਕੇ ਵੇਖ ਲਾਂ
  • ਗ਼ਮ ਨੇ ਆਪਣਾ ਬਣਾ ਲਿਆ ਮੈਨੂੰ
  • ਮੈਂ ਜਦ ਬਸਤੀ ਛਡ ਕੇ ਆਇਆ
  • ਜਦ ਵੀ ਆਪਾਂ ਲੁਟਣੀ ਚਾਹੀ
  • ਮੇਰੇ ਜ਼ਿਹਨ ਤੇ ਇਸ ਕਦਰ ਛਾਇਆ ਰਿਹਾ ਖਿਲਾ
  • ਮੈਂ ਜਦ ਗਲੇ ਲਗਾਏ ਪੱਥਰ
  • ਖਾਹਿਸ਼ਾਂ ਦੀ ਅੱਗ ਦੇ ਵਿਚ
  • ਉਲੂ ਵੀ ਜਿਸ ਉਤੇ ਬਹਿਣੋ ਡਰਦਾ ਹੈ
  • ਜਦੋਂ ਸਵੇਰੇ ਚੜ੍ਹਿਆ ਸੂਰਜ
  • ਜਿਸ ਨੇ ਚੁਕਿਆ ਜ਼ਿੰਦਗਾਨੀ ਦਾ ਪਰਚਮ ਹੈ
  • ਜਦ ਮੈਂ ਕੌੜੀ ਕੌਫ਼ੀ ਦਾ ਘੁੱਟ
  • ਸ਼ਹਿਰ ਤੇਰੇ ਵਿਚ ਗੋਰੀ ਸਾਡਾ
  • ਜ਼ਮਾਨਾ ਉਨ੍ਹਾਂ ਦੇ ਇਸ਼ਾਰੇ ਨੂੰ ਤਰਸੇ
  • ਗ਼ਮ ਨਾਲ ਮਰਦਾ ਰਾਤ ਜਦ
  • ਬੁੱਢੇ ਰੁਖ ਨੇ ਯਾਰੀ ਲਾਈ
  • ਮੇਰੇ ਜ਼ਿਹਨ ਤੇ ਛਾ ਰਹੇ ਨੇ
  • ਦਿਨ ਦਾ ਸਫ਼ਰ ਮੁਕਾ ਕੇ ਸ਼ਾਮੀਂ
  • ਫਸਲਾਂ ਥੀਂ ਲਹਿਰਾਂਦੇ ਖੇਤ
  • ਤੋੜ ਕੇ ਪਿੰਜਰਾ ਅੰਬਰ ਦੇ ਵਲ
  • ਵਿਦਿਆਲੇ ਚੋਂ ਥੱਕੇ ਟੁਟੇ
  • ਸੀਸ ਤਲੀ ਤੇ ਧਰ ਕੇ ਯੋਧੇ
  • ਕਦਮ ਕਦਮ ਤੇ ਇਸ ਬਸਤੀ ਵਿਚ
  • ਕਿਹੜਾ ਚਿੰਤਕ ਸਮਝ ਲਵੇਗਾ
  • ਨੰਗੇ ਪੈਰੀਂ ਮਾਰੂ ਥਲ ਦਾ
  • ਹਰ ਪਾਸੇ ਗੁਲਸ਼ਨ ਵਿਚ ਪਤਝੜ
  • ਆਜ਼ਾਦੀ ਨੇ ਸੋਚਾਂ ਉਤੇ
  • ਸੜਕਾਂ ਉਤੇ ਭੀਖ ਮੰਗਦੇ ਨੇ
  • ਭਗਤ ਸਿੰਘ ਤਾਂ ਸੂਲੀਆਂ ਉਤੇ
  • ਕੁਝ ਸ਼ੇਅਰ
  • ਹਾਸ਼ੀਏ ਤੋਂ ਬਿਨਾਂ : ਦੇਵਿੰਦਰ ਜੋਸ਼

    Haashie Ton Bina : Devinder Josh

  • ਮੁਖਬੰਧ : ਡਾ: ਦੀਵਾਨ ਸਿੰਘ, ਤੇ ਹੋਰ ਟਿੱਪਣੀਆਂ
  • ਬੁੱਢੇ ਰੁੱਖ ਦੇ ਹੇਠਾਂ ਬੈਠੇ
  • ਪੈਰਾਂ ਹੇਠਾਂ ਤਪਦਾ ਰੇਤਾ
  • ਗੋਰੇ ਤਨ ਦੀ ਚਾਨਣੀ
  • ਅੱਖਾਂ ਵਿਚ ਉਦਾਸੀ ਮਨ ਵਿਚ
  • ਮੋਹ ਮਾਇਆ ਨੂੰ ਤਿਆਗ ਕੇ
  • ਜਦੋਂ ਇਸ ਸ਼ਹਿਰ ਵਿਚ ਰਹਿੰਦੀ ਵਫ਼ਾ ਸੀ
  • ਬੁੱਢੇ ਰੁੱਖ ਨੇ ਸਾਨੂੰ ਇਹ ਸਮਝਾਇਆ ਹੈ
  • ਭਾਵੇਂ ਉਸਨੂੰ ਰਾਸ ਨਾ ਆਈਆਂ
  • ਉਦਾਸੀ ਭਟਕਣਾਂ ਹੈ ਤੇ ਖਿਲਾ ਹੈ
  • ਜਾਮ ਉਠਾ ਕੇ ਰਾਤ ਮੈਂ
  • ਅੱਧੀ ਰਾਤ ਉਡੀਕਾਂ ਪਿੱਛੋਂ
  • ਅਪਣੇ ਨਾਲੋਂ ਟੁੱਟ ਕੇ ਏਦਾਂ ਜਾਪ ਰਿਹਾ
  • ਅਪਣੀ ਹੋਂਦ ਗਵਾ ਕੇ ਸ਼ਾਮੀਂ
  • ਸੁਪਨੇ 'ਚ ਉਸਦੇ ਮਿਲਣ ਤੇ
  • ਮੈਂ ਜਿਸ ਨੂੰ ਪਿਆਰ ਕਰ ਲਿਆ
  • ਜਦ ਵੀ ਚੇਤਾ ਆਵੇ
  • ਜਦੋਂ ਮੈਂ ਗ਼ਮ ਦੀ ਅੱਗ ਵਿਚ ਸੜ ਰਿਹਾ ਸੀ
  • ਦਿਲ-ਪੁਸਤਕ ਦਾ ਹਰ ਇਕ ਪੰਨਾ
  • ਇਕ ਸ਼ਾਇਰ ਇਸ ਬਸਤੀ ਦੇ ਵਿਚ
  • ਸਾਗਰ ਅੰਦਰ ਡੁਬ ਕੇ ਵੀ ਤ੍ਰਿਹਾਏ ਹਾਂ
  • ਉਸ ਨੂੰ ਮਿਲ ਕੇ ਵਾਪਰੇ ਅਕਸਰ ਸਾਡੇ ਨਾਲ
  • ਅਪਣੇ ਘਰ ਵੀ ਇਕ ਫੁੱਲਾਂ ਦਾ ਬੂਟਾ ਹੈ
  • ਕੌਣ ਤੇਰੇ ਲਈ ਹੰਝੂ ਕੇਰੇ
  • ਜਦ ਮੈਂ ਕੋਰੇ ਕਾਗ਼ਜ਼ ਉਤੇ ਕੋਈ ਅੱਖਰ ਲਿਖਿਆ
  • ਚੰਚਲ ਚੰਚਲ ਨਿਆਰੀ ਖੁਸ਼ਬੂ
  • ਅੱਖਾਂ 'ਚ ਉਸ ਦੇ ਪਿਆਰ ਦੇ
  • ਬਸਤੀ ਦੇ ਦਰਵਾਜ਼ੇ ਤੇ ਜੋ ਮਰਿਆ ਸੀ
  • ਬਦਲਾਂ ਦੇ ਪਰਛਾਵੇਂ ਫੜਦੇ ਹਾਰ ਗਏ
  • ਭਾਵੇਂ ਰਿਸ਼ਤੇ ਟੁੱਟ ਜਾਂਦੇ ਹਨ ਕੱਚੇ ਧਾਗੇ ਵਾਂਗੂੰ
  • ਤਨ ਦੇ ਵਸਤਰ ਵਾਂਗੂੰ ਦਰਦ ਹੰਡਾਂਦੇ ਹਾਂ
  • ਜਿਸ ਦੇ ਸ਼ਬਦਾਂ ਝੂਠ ਬੋਲਣਾ
  • ਪੌਣਾਂ ਵਾਂਗੂੰ ਬਿਖਰੀ ਜਾਣਾ
  • ਦਿਲ ਨੇ ਕਿਤਨੇ ਦਰਦ ਸਹੇ ਹਨ
  • ਧੁੱਪ ਜਦੋਂ ਵੀ ਐਨਕ ਲਾ ਕੇ
  • ਚੰਨ ਤੋਂ ਵੀ ਸੋਹਣੇ ਮੁਖ ਤੇ
  • ਤੇਰੇ ਤੇ ਮੇਰੇ ਵਿਚਕਾਰ
  • ਇਕ ਤੇਰੇ ਜਿਹੀ ਸੂਰਤ
  • ਮੰਨਿਆਂ ਕਿ ਮੇਰੇ ਪਿੰਡ ਦੇ
  • ਨਾ ਕੋਈ ਉਸ ਦਾ ਸ਼ਹਿਰ ਹੈ
  • ਭਟਕਣ ਦਾ ਲੰਬਾ ਸਫ਼ਰ ਹੈ
  • ਜਿੰਨੇ ਸ਼ਬਦ ਕਹੇ ਹਨ ਆਪਾਂ
  • ਅੱਖਾਂ ਦੇ ਵਿਚ ਡੁਬਦਾ ਸੂਰਜ