ਮਹਿੰਦਰ ਸਿੰਘ ਮਾਨ ਪੰਜਾਬੀ ਕਾਵਿ ਖੇਤਰ ਦਾ ਅਜਿਹਾ ਨਾਂ ਹੈ, ਜੋ ਪੂਰੀ ਨਿਰੰਤਰਤਾ ਨਾਲ ਪੰਜਾਬੀ ਕਵਿਤਾ ਦੀ ਰਚਨਾਤਮਕ ਜ਼ਮੀਨ ਨਾਲ ਜੁੜਿਆ ਹੈ।
ਉਹ ਪ੍ਰਤੀਬੱਧ ਰੂਪ ਵਿਚ ਪ੍ਰਗਤੀਵਾਦੀ ਸ਼ਾਇਰ ਹੈ, ਜੋ ਸਮਾਜ ਵਿੱਚੋਂ ਹਰੇਕ ਪ੍ਰਕਾਰ ਦੀ ਬੁਰਿਆਈ ਅਤੇ ਮਾਨਵ ਵਿਰੋਧੀ ਸ਼ਕਤੀਆਂ ਦਾ ਅੰਤ ਚਾਹੁੰਦਾ ਹੈ ਤਾਂ ਕਿ ਸਮਾਜ ਸੁਖੀ ਵਸੇ|
ਉਸ ਦਾ ਜਨਮ ਵੀਹ ਅਪ੍ਰੈਲ, 1956 ਨੂੰ ਪਿੰਡ ਰੱਕੜਾਂ ਢਾਹਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਚ ਪਿਤਾ ਦੀਵਾਨ ਸਿੰਘ ਮਾਨ ਤੇ ਮਾਤਾ ਸ੍ਰੀਮਤੀ ਕਰਤਾਰ ਕੌਰ
ਦੇ ਘਰ ਹੋਇਆ। ਉਸ ਨੇ ਕੇ.ਐੱਸ.ਡੀ. ਹਾਈ ਸਕੂਲ ਮਹਿੰਦਪੁਰ ਤੋਂ ਦਸਵੀਂ ਪਾਸ ਕੀਤੀ। ਪੰਜਾਬੀ ਦੇ ਮੈਗਜ਼ੀਨ ਜਾਗ੍ਰਤੀ, ਪ੍ਰੀਤਲੜੀ ਤੇ ਆਰਸੀ ਪੜ੍ਹ ਕੇ ਉਸ ਦਾ
ਝੁਕਾਅ ਕਵਿਤਾ ਲਿਖਣ ਵੱਲ ਹੋ ਗਿਆ। ਆਰ.ਕੇ.ਆਰੀਆ ਕਾਲਜ ਨਵਾਂ ਸ਼ਹਿਰ ਤੋਂ ਉਸ ਨੇ ਬੀ.ਐੱਸਸੀ. ਕੀਤੀ ਤੇ ਫਿਰ ਡੀਏ.ਐੱਨ.ਕਾਲਜ ਆਫ ਐਜ਼ੂਕੇਸ਼ਨ ਨਵਾਂ ਸ਼ਹਿਰ ਤੋਂ
ਬੀ.ਐੱਡ. ਕੀਤੀ। ਪੜ੍ਹਾਈ ਦੌਰਾਨ ਉਸ ਨੇ ਲਿਖਣਾ ਜਾਰੀ ਰੱਖਿਆ।ਸਰਕਾਰੀ ਹਾਈ ਸਕੂਲ ਕੌਲਗੜ੍ਹ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਚ ਸਾਇੰਸ ਮਾਸਟਰ ਵਜੋਂ ਕੰਮ ਕਰਦਿਆਂ ਪਹਿਲਾ
ਕਾਵਿ-ਸੰਗ੍ਰਹਿ ‘ਚੜ੍ਹਿਆ ਸੂਰਜ’ ਪਾਠਕਾਂ ਦੀ ਨਜ਼ਰ ਕੀਤਾ। ਉਸਤਾਦ ਗ਼ਜ਼ਲਕਾਰ ਮਹਿੰਗਾ ਸਿੰਘ ਹੋਸ਼ ਤੇ ਗ਼ਜ਼ਲਕਾਰ ਆਤਮਾ ਰਾਮ ਕਿਸ਼ਨ ਪੁਰੀ ਦੇ ਸੰਪਰਕ ਵਿਚ
ਆਉਣ ਨਾਲ ਉਸ ਨੇ ਗ਼ਜ਼ਲਾਂ ਬਹਿਰਾਂ ਵਿਚ ਲਿਖਣੀਆਂ ਸ਼ੁਰੂ ਕੀਤੀਆਂ। ਫਿਰ ਉਸ ਨੇ ਕਾਵਿ-ਸੰਗ੍ਰਹਿ ‘ਫੁੱਲ ਅਤੇ ਖ਼ਾਰ’, ‘ਸੂਰਜ ਦੀਆਂ ਕਿਰਨਾਂ’, ‘ਖ਼ਜ਼ਾਨਾ’ ਤੇ ‘ਸੂਰਜ ਹਾਲੇ ਡੁੱਬਿਆ ਨਹੀਂ’,
‘ਜ਼ਿੰਦਗੀ ਦੀ ਪੂੰਜੀ’ ‘ਪੰਜਾਬੀ ਪਾਠਕਾਂ ਦੀ ਨਜ਼ਰ ਕੀਤੇ। ‘ਮਘਦਾ ਸੂਰਜ’ ਉਸ ਦਾ ਗ਼ਜ਼ਲ ਸੰਗ੍ਰਹਿ ਹੈ। ਉਸ ਦੀਆਂ ਕਾਵਿ-ਰਚਨਾਵਾਂ ਕਈ ਅਖ਼ਬਾਰਾਂ ਵਿਚ ਛੱਪ ਚੁੱਕੀਆਂ ਹਨ।
ਜਾਗ੍ਰਤੀ, ਜਨ ਸਾਹਿਤ, ਸ਼ਬਦ ਬੂੰਦ, ਸੋਚ ਦੀ ਸ਼ਕਤੀ, ਮੁਹਾਂਦਰਾ, ਸਾਹਿਤਕ ਕਲਾਕਾਰ, ਪ੍ਰਤੀਮਾਨ, ਸੂਲ ਸੁਰਾਹੀ, ਰੂਪਾਂਤਰ, ਸ਼ਬਦ ਤਿਝ੍ਰੰਜਣ, ਰੂਹ ਪੰਜਾਬੀ, ਸੁਆਣੀ, ਅਸਲੀ ਮੀਰਜ਼ਾਦਾ,
ਹਰਕਾਰਾ, ਮਹਿਰਮ, ਅਦਬੀ ਮਹਿਕ ਤੇ ਪੰਜ ਦਰਿਆ ਮੈਗਜ਼ੀਨਾਂ ਵਿਚ ਛਪ ਚੁੱਕੀਆਂ ਹਨ।-ਡਾ. ਸਰਦੂਲ ਸਿੰਘ ਔਜਲਾ
ਫੋਨ : 9915803554
