Punjabi Sufi Kalam/Poetry
ਪੰਜਾਬੀ ਸੂਫ਼ੀ ਕਲਾਮ

ਪੰਜਾਬੀ ਸੂਫ਼ੀ ਕਵਿਤਾ ਦੇ ਬਹੁਤੇ ਅਲੰਕਾਰ ਜਾਂ ਦ੍ਰਿਸ਼ਟਾਂਤ ਪੇਂਡੂ ਜੀਵਨ ਦੇ ਕਿੱਤਿਆਂ ਅਤੇ ਚੌਗਿਰਦੇ ਵਿੱਚੋਂ ਲਏ ਗਏ ਹਨ । ਸੂਫ਼ੀ ਕਵਿਤਾ ਦੀ ਮਹਾਨਤਾ ਇਸਦੀ ਸਾਦਗੀ ਅਤੇ ਗੰਭੀਰਤਾ ਵਿੱਚ ਹੈ। ਇਹ ਰੱਬ ਦੇ ਪਿਆਰ ਵਿੱਚ ਡੁੱਬ ਕੇ ਤਰਦੀ ਹੈ। ਇਹ ਕਵਿਤਾ ਸਹਿਨਸ਼ੀਲਤਾ ਅਤੇ ਸਾਂਝੀਵਾਲਤਾ ਦਾ ਸੰਦੇਸ਼ ਦਿੰਦੀ ਹੋਈ, ਧਰਮਾਂ ਅਤੇ ਜਾਤਾਂ ਦੀਆਂ ਹੱਦਾਂ ਬੰਨੇ ਤੋੜਕੇ ਸਭ ਲੋਕਾਂ ਵਿੱਚ ਇਕੋ ਜਿੰਨੀ ਹਰਮਨ ਪਿਆਰੀ ਹੈ। ਸੂਫ਼ੀ ਕਵੀ ਸੱਚੇ ਸੁੱਚੇ ਸੂਰਮੇ ਸਨ, ਜਿਨ੍ਹਾਂ ਕੱਟੜਤਾ ਅਤੇ ਜੁਲਮ ਦਾ ਜਿੰਦਗੀ ਦਾਅ ਤੇ ਲਾ ਕੇ ਵੀ ਵਿਰੋਧ ਕੀਤਾ।